ਮੋਬਾਈਲ ‘ਤੇ ਪਬਜੀ ਗੇਮ ਖੇਡਣ ਤੋਂ ਰੋਕਿਆ ਤਾਂ 15 ਸਾਲਾ ਬੱਚੇ ਨੇ ਇਮਾਰਤ ਤੋਂ ਮਾਰੀ ਛਾਲ, ਮੌਤ

ਨੋਇਡਾ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਨੋਇਡਾ ਦੇ ਸੈਕਟਰ-110 ‘ਚ ਵੀਰਵਾਰ ਨੂੰ ਕਥਿਤ ਤੌਰ ‘ਤੇ ਫ਼ੋਨ ‘ਚ ਪਬਜ਼ੀ ਗੇਮ ਖੇਡਣ ਤੋਂ ਰੋਕਣ ‘ਤੇ 15 ਸਾਲਾ ਬੱਚੇ ਨੇ ਉਸਾਰੀ ਅਧੀਨ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।
ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਫ਼ੇਜ਼-2 ਥਾਣੇ ਦੇ ਸੈਕਟਰ-110 ‘ਚ ਰਹਿਣ ਵਾਲੇ 15 ਸਾਲਾ ਕੋਮਲ ਦੇ ਪਰਿਵਾਰ ਨੇ ਉਸ ਨੂੰ ਆਨਲਾਈਨ ਪਬਜ਼ੀ ਗੇਮ ਖੇਡਣ ਤੋਂ ਮਨਾ ਕੀਤਾ ਸੀ ਅਤੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਆਪਣੇ ਕੋਲ ਰੱਖ ਲਿਆ ਸੀ। ਇਸ ਤੋਂ ਕਥਿਤ ਤੌਰ ‘ਤੇ ਨਾਰਾਜ਼ ਕੋਮਲ ਨੇ ਘਰ ਦੇ ਨੇੜੇ ਇਕ ਨਿਰਮਾਣ ਅਧੀਨ ਲੋਟਸ ਪਨਾਸ ਸੁਸਾਇਟੀ ਦੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Video Ad

ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜਣ ਤੋਂ ਬਾਅਦ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਬੱਚੇ ਦੇ ਰਿਸ਼ਤੇਦਾਰ ਤੋਂ ਪੁੱਛਗਿੱਛ ਦੇ ਨਾਲ-ਨਾਲ ਇਮਾਰਤ ਦੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ। ਮ੍ਰਿਤਕ 15 ਸਾਲਾ ਕੋਮਲ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਬੁੱਧਵਾਰ ਦੀ ਰਾਤ ਨੂੰ ਘਰੋਂ ਬਾਹਰ ਗਿਆ ਸੀ ਅਤੇ ਵੀਰਵਾਰ ਸਵੇਰੇ ਉਸ ਦੀ ਲਾਸ਼ ਮਿਲੀ।

Video Ad