Home Punjab Election ਮੋਹਾਲੀ ਵਿਚ ਚੜੂਨੀ ਦੇ ਪਾਰਟੀ ਦਫ਼ਤਰ ’ਚ ਭੰਨ੍ਹਤੋੜ

ਮੋਹਾਲੀ ਵਿਚ ਚੜੂਨੀ ਦੇ ਪਾਰਟੀ ਦਫ਼ਤਰ ’ਚ ਭੰਨ੍ਹਤੋੜ

0
ਮੋਹਾਲੀ ਵਿਚ ਚੜੂਨੀ ਦੇ ਪਾਰਟੀ ਦਫ਼ਤਰ ’ਚ ਭੰਨ੍ਹਤੋੜ

ਮੋਹਾਲੀ, 14 ਫਰਵਰੀ, ਹ.ਬ. : ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦੀ ਸੰਯੁਕਤ ਪਾਰਟੀ ਦੇ ਮੋਹਾਲੀ ਦਫ਼ਤਰ ਵਿਚ ਐਤਵਾਰ ਰਾਤ ਨੂੰ ਭੰਨਤੋੜ ਕੀਤੀ ਗਈ। ਚੜੂਨੀ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਪਾ ਕੇ ਉਨ੍ਹਾਂ ਦੇ ਬੇਟੇ ਅਰਸ਼ਪਾਲ ਨੇ ਦਫ਼ਤਰ ਵਿਚ ਭੰਨਤੋੜ ਅਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਗਾਏ ਕਿ ਹਮਲਾਵਰ ਚੜੂਨੀ ’ਤੇ ਹਮਲਾ ਕਰਨ ਆਏ ਸੀ। ਅਰਸ਼ਪਾਲ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਪਾਰਟੀ ਦਫ਼ਤਰ ਸੈਕਟਰ 97 ਵਿਚ ਹੈ। ਰਾਤ 12 ਵਜੇ ਦੇ ਕਰੀਬ ਚਾਰ ਅਣਪਛਾਤੇ ਲੋਕ ਪਿੱਛੇ ਦੀ ਕੰਧ ਟੱਪ ਕੇ ਅੰਦਰ ਵੜ ਗਏ। ਦਫ਼ਤਰ ਵਿਚ ਗੌਰਵ ਅਤੇ ਇੱਕ ਹੋਰ ਰੋਟੀ ਬਣਾਉਣ ਵਾਲਾ ਨੌਜਵਾਨ ਮੌਜੂਦ ਸੀ। ਚਾਰ ਹਮਲਾਵਰਾਂ ਦੇ ਹੱਥਾਂ ਵਿਚ ਪਿਸਟਲ ਸੀ। ਹਮਲਾਵਰਾਂ ਨੇ ਨੌਜਵਾਨਾਂ ਨੂੰ ਕੁੱਟਿਆ ਜਿਸ ਕਾਰਨ ਉਨ੍ਹਾਂ ਸੱਟਾਂ ਲੱਗੀਆਂ।
ਬਦਮਾਸ਼ਾਂ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਅਤੇ ਉਨ੍ਹਾਂ ਦਾ ਬੇਟਾ ਕਿੱਥੇ ਹੈ, ਉਨ੍ਹਾਂ ਰਾਜਨੀਤੀ ਸਿਖਾਉਣ ਆਏ ਹਨ। ਨੌਜਵਾਨ ਗਾਰਡ ਨੁੂੰ ਬੁਲਾਉਣ ਗਿਆ। ਚਾਰਾਂ ਨੇ ਕਮਰਿਆਂ ਦੀ ਤਲਾਸ਼ੀ ਲਈ । ਇਸ ਤੋਂ ਬਾਅਦ ਉਹ ਛੱਤ ’ਤੇ ਗਏ ਅਤੇ ਗੁਰਨਾਮ ਸਿੰਘ ਚੜੂਨੀ ਦੀ ਖੋਜਬੀਣ ਕੀਤੀ। ਪਿਤਾ ਚੜੂਨੀ ਅਚਾਨਕ ਕਾਲ ਆਉਣ ’ਤੇ ਦਿਨ ਵਿਚ ਹੀ ਹਰਿਆਣਾ ਚਲੇ ਗਏ ਸੀ, ਉਹ ਖੁਦ ਹੋਟਲ ਵਿਚ ਸਨ।
ਰਾਤ 12 ਵੱਜ ਕੇ 18 ਮਿੰਟ ’ਤੇ ਫੋਨ ਆਇਆ। ਕਮਰੇ ਵਿਚ ਭੰਨਤੋੜ ਕੀਤੀ ਹੈ। ਰਸੋਈ ਦਾ ਦਰਵਾਜ਼ਾ ਅੰਦਰ ਤੋਂ ਲੌਕ ਸੀ। ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਸਾਰਾ ਸਮਾਨ ਵੀ ਖਿਲਾਰ ਦਿੱਤਾ। ਆਫਿਸ ਵਿਚ ਕੈਸ਼ ਅਤੇ ਲੈਪਟੌਪ ਸੀ। ਪ੍ਰੰਤੂ ਕੁਝ ਵੀ ਚੁੱਕ ਕੇ ਨਹੀਂ ਲੈ ਗਏ। ਲੜਕੇ ਦਾ ਮੈਡੀਕਲ ਦੇ ਦਿੱਤਾ ਹੈ ਤੇ ਸ਼ਿਕਾਇਤ ਥਾਣੇ ਵਿਚ ਕਰ ਦਿੱਤੀ ਹੈ।