ਮੱਛੀ ਫੜਨ ਵਾਲੀ ਕਿਸ਼ਤੀ ਡੁੱਬੀ, 12 ਲੋਕਾਂ ਦੀ ਮੌਤ, 4 ਲਾਪਤਾ

ਬੀਜਿੰਗ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਝੇਜਿਆਂਗ ਸੂਬੇ ਵਿੱਚ ਸਮੁੰਦਰ ’ਚ ਮੱਛੀਆਂ ਫੜਨ ਵਾਲੀ ਇੱਕ ਕਿਸ਼ਤੀ ਡੁੱਬ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਲਾਪਤਾ ਹਨ।
ਕਿਸ਼ਤੀ ਦੇ ਚਾਲਕ ਦਲ ਦੇ 20 ਮੈਂਬਰਾਂ ਵਿੱਚੋਂ 4 ਲੋਕਾਂ ਨੂੰ ਜ਼ਿੰਦਾ ਬਚਾਅ ਲਿਆ ਗਿਆ ਅਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਸਮੁੰਦਰੀ ਖੋਜ ਤੇ ਬਚਾਅ ਕੇਂਦਰ ਨੂੰ ਐਤਵਾਰ ਸਵੇਰੇ ਸਾਢੇ 4 ਵਜੇ ਕਿਸ਼ਤੀ ਡੁੱਬਣ ਸਬੰਧੀ ਸੂਚਨਾ ਮਿਲੀ ਸੀ। ਰਾਹਤ ਅਤੇ ਬਚਾਅ ਕਾਰਨ ਲਈ ਹੈਲੀਕਾਪਟਰ ਵੀ ਭੇਜੇ ਗਏ ਅਤੇ ਨੇੜੇ ਮੱਛੀ ਫੜ ਰਹੀਆਂ ਹੋਰ ਕਿਸ਼ਤੀਆਂ ਵੀ ਰਾਹਤ ਮੁਹਿੰਮ ਵਿੱਚ ਲੱਗ ਗਈਆਂ।

Video Ad
Video Ad