ਯਾਤਰੀਆਂ ਦੇ ਮੰਨ ’ਚੋਂ ਉਤਰਿਆ ਕੈਨੇਡਾ ਦਾ ਪੀਅਰਸਨ ਏਅਰਪੋਰਟ

ਸੋਸ਼ਲ ਮੀਡੀਆ ’ਤੇ ਜਮ ਕੇ ਲਾਹਨਤਾਂ ਪਾ ਰਹੇ ਨੇ ਯਾਤਰੀ

Video Ad

ਟੋਰਾਂਟੋ, 29 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦਾ ਖੌਫ਼ ਘਟਣ ਮਗਰੋਂ ਦੁਨੀਆ ਭਰ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਦੀ ਭੀੜ ਦਿਖਾਈ ਦੇ ਰਹੀ ਹੈ, ਪਰ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਜ਼ਿਆਦਾ ਮਾੜਾ ਹਾਲ ਹੈ, ਜਿੱਥੇ ਕਈ ਮਹੀਨੇ ਤੋਂ ਯਾਤਰੀਆਂ ਦੀਆਂ ਲੰਮੀਆਂ ਲਾਈਨਾਂ ਦਿਖਾਈ ਦੇ ਰਹੀਆਂ ਨੇ। ਫਲਾਈਟ ਕੈਂਸਲ ਜਾਂ ਡਿਲੇਅ ਹੋਣ ਦੀ ਸਮੱਸਿਆ ਆ ਰਹੀ ਹੈ।
ਇੱਥੇ ਹੀ ਬਸ ਨਹੀਂ ਯਾਤਰੀਆਂ ਦੇ ਬੈਗ ਤੱਕ ਗੁੰਮ ਹੋ ਰਹੇ ਨੇ। ਇਨ੍ਹਾਂ ਔਕੜਾਂ ਦੇ ਚਲਦਿਆਂ ਕੈਨੇਡਾ ਦਾ ਇਹ ਹਵਾਈ ਅੱਡਾ ਹੁਣ ਯਾਤਰੀਆਂ ਦੇ ਮਨ ਵਿੱਚੋਂ ਉਤਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉਹ ਸੋਸ਼ਲ ਮੀਡੀਆ ’ਤੇ ਇਸ ਨੂੰ ਜਮ ਕੇ ਲਾਹਨਤਾਂ ਪਾ ਰਹੇ ਨੇ।
ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੇ ਹਵਾਈ ਯਾਤਰੀਆਂ ਦਾ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਕੁਝ ਟੂਰਿਜ਼ਮ ਗਰੁੱਪਸ ਨੂੰ ਇਹ ਚਿੰਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੱਡੀ ਗਿਣਤੀ ਹਵਾਈ ਯਾਤਰੀ ਇਸ ਏਅਰਪੋਰਟ ਦੇ ਨਾਲ-ਨਾਲ ਟੋਰਾਂਟੋ ਸ਼ਹਿਰ ਤੋਂ ਵੀ ਮੂੰਹ ਮੋੜ ਸਕਦੇ ਨੇ, ਜਿਸ ਕਾਰਨ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਉਨਟਾਰੀਓ ਦੀ ਟੂਰਿਜ਼ਮ ਇੰਡਸਟਰੀ ਐਸੋਸੀਏਸ਼ਨ ਨੇ ਕਿਹਾ ਕਿ ‘ਅਰਾਈਵਕੈਨ ਐਂਟਰੀ ਐਪ’ ਜਿਹੀਆਂ ਯਾਤਰਾ ਪਾਬੰਦੀਆਂ ਵੀ ਪੀਅਰਸਨ ਏਅਰਪੋਰਟ ’ਤੇ ਯਾਤਰਾ ਵਾਪਸੀ ਵਿੱਚ ਰੁਕਾਵਟ ਪਾ ਰਹੀਆਂ ਨੇ।
ਟੋਰਾਂਟੋ ਰੀਜਨ ਬੋਰਡ ਆਫ਼ ਟਰੇਡ ਦਾ ਕਹਿਣਾ ਹੈ ਕਿ ਜੇਕਰ ਇਸ ਹਵਾਈ ਅੱਡੇ ’ਤੇ ਸਮੱਸਿਆਵਾਂ ਦਾ ਜਲਦ ਹੱਲ ਨਹੀਂ ਕੱਢਿਆ ਗਿਆ ਤਾਂ ਹਵਾਈ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ।

Video Ad