Home ਭਾਰਤ ਯੁੱਧ ਅਭਿਆਸ ਦੌਰਾਨ ਫ਼ੌਜ ਦੀ ਜਿਪਸੀ ‘ਚ ਲੱਗੀ ਅੱਗ, 3 ਜਵਾਨ ਜ਼ਿੰਦਾ ਸੜੇ, 5 ਦੀ ਹਾਲਤ ਗੰਭੀਰ

ਯੁੱਧ ਅਭਿਆਸ ਦੌਰਾਨ ਫ਼ੌਜ ਦੀ ਜਿਪਸੀ ‘ਚ ਲੱਗੀ ਅੱਗ, 3 ਜਵਾਨ ਜ਼ਿੰਦਾ ਸੜੇ, 5 ਦੀ ਹਾਲਤ ਗੰਭੀਰ

0
ਯੁੱਧ ਅਭਿਆਸ ਦੌਰਾਨ ਫ਼ੌਜ ਦੀ ਜਿਪਸੀ ‘ਚ ਲੱਗੀ ਅੱਗ, 3 ਜਵਾਨ ਜ਼ਿੰਦਾ ਸੜੇ, 5 ਦੀ ਹਾਲਤ ਗੰਭੀਰ

ਸ੍ਰੀਗੰਗਾਨਗਰ , 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਦੇ ਸ੍ਰੀਗੰਗਾਨਗਰ ‘ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਇਲਾਕੇ ‘ਚ ਫ਼ੌਜ ਦੇ ਯੁੱਧ ਅਭਿਆਸ ਦੌਰਾਨ ਇਕ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਫ਼ੌਜ ਦੀ ਜਿਪਸੀ ਨੂੰ ਅੱਗ ਲੱਗ ਗਈ। ਇਸ ‘ਚ ਬੈਠੇ ਤਿੰਨ ਜਵਾਨ ਬਾਹਰ ਨਾ ਨਿਕਲ ਸਕੇ ਅਤੇ ਜ਼ਿੰਦਾ ਸਾੜੇ ਗਏ, ਜਦਕਿ 5 ਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਲਾਂਕਿ ਫ਼ੌਜ ਨੇ ਅਜੇ ਤਕ ਇਨ੍ਹਾਂ ਜਵਾਨਾਂ ਦੇ ਨਾਮ ਅਤੇ ਹੋਰ ਚੀਜ਼ਾਂ ਜਨਤਕ ਨਹੀਂ ਕੀਤੀਆਂ ਹਨ। ਪਰ ਇਹ ਖੁਲਾਸਾ ਹੋਇਆ ਹੈ ਕਿ ਜਵਾਨ ਬਠਿੰਡਾ ਦੀ 47-AD ਯੂਨਿਟ ਨਾਲ ਸਬੰਧਤ ਸਨ। ਮਰਨ ਵਾਲਿਆਂ ‘ਚ ਇਕ ਸੂਬੇਦਾਰ ਅਤੇ ਦੋ ਜਵਾਨ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਤੜਕੇ 3 ਵਜੇ ਦੀ ਦੱਸੀ ਜਾ ਰਹੀ ਹੈ। ਜ਼ਿਲ੍ਹੇ ਦੇ ਛਤਰਗੜ੍ਹ ਖੇਤਰ ‘ਚ ਫ਼ੌਜੀ ਅਭਿਆਸ ਚੱਲ ਰਿਹਾ ਸੀ। ਇਸ ਦੌਰਾਨ ਫ਼ੌਜ ਦੀ ਜਿਪਸੀ ਨੂੰ ਅੱਗ ਲੱਗ ਗਈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਘਟਨਾ ਦਾ ਕਾਰਨ ਕੀ ਸੀ। ਪਰ ਫ਼ੌਜ ਦੇ ਸੂਤਰਾਂ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਅਭਿਆਸ ਦੌਰਾਨ ਹਰੇਕ ਗੱਡੀ ‘ਚ ਇਕ ਕਿਸਮ ਦਾ ਬਾਰੂਦ, ਗੋਲਾ ਅਤੇ ਜਲਣਸ਼ੀਲ ਸਮੱਗਰੀ ਹੁੰਦੀ ਹੈ।
ਇਸ ਦੌਰਾਨ ਕਿਸੇ ਕਾਰਨ ਅੱਗ ਲੱਗ ਗਈ ਅਤੇ ਫ਼ੌਜੀਆਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਹੁਣ ਤਕ ਸਿਰਫ਼ ਫ਼ੌਜ ਵੱਲੋਂ ਬਿਆਨ ਜਾਰੀ ਕਰਕੇ ਇਹ ਦੱਸਿਆ ਗਿਆ ਹੈ ਕਿ ਰੁਟੀਨ ਦੇ ਫ਼ੌਜੀ ਅਭਿਆਸ ਦੌਰਾਨ ਇਹ ਹਾਦਸਾ ਸੂਰਤਗੜ੍ਹ-ਛੱਤੀਸਗੜ੍ਹ ਸੜਕ ‘ਤੇ ਇੰਦਰਾ ਗਾਂਧੀ ਨਹਿਰ ਦੀ ਆਰਡੀ 330 ਦੇ ਨੇੜੇ ਵਾਪਰਿਆ। ਪਰ ਫ਼ੌਜ ਵੱਲੋਂ ਅਜੇ ਤੱਕ ਇਨ੍ਹਾਂ ਜਵਾਨਾਂ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਖ਼ਮੀ ਫ਼ੌਜੀਆਂ ਦਾ ਇਲਾਜ ਸੈਨਾ ਦੇ ਸੂਰਤਗੜ੍ਹ ਹਸਪਤਾਲ ‘ਚ ਚੱਲ ਰਿਹਾ ਹੈ।