Home ਤਾਜ਼ਾ ਖਬਰਾਂ ਯੂਏਈ ਵਿਚ ਵਾਪਰੇ ਹਾਦਸਿਆਂ ਦੌਰਾਨ ਦੋ ਭਾਰਤੀਆਂ ਦੀ ਮੌਤ

ਯੂਏਈ ਵਿਚ ਵਾਪਰੇ ਹਾਦਸਿਆਂ ਦੌਰਾਨ ਦੋ ਭਾਰਤੀਆਂ ਦੀ ਮੌਤ

0


ਦੁਬਈ, 25 ਅਪ੍ਰੈਲ , ਹ.ਬ. : ਸੰਯੁਕਤ ਅਰਬ ਅਮੀਰਾਤ ਵਿਚ ਈਦ ਉਲ ਫਿਤਰ ਦੀ ਛੁੱਟੀਆਂ ਵਿਚ ਹਾਦਸਿਆਂ ਦੌਰਾਨ ਦੋ ਭਾਰਤੀਆਂ ਦੀ ਮੌਤ ਹੋ ਗਈ। ਮੀਡੀਆ ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਖ਼ਬਰ ਤੋਂ ਇਹ ਜਾਣਕਾਰੀ ਮਿਲੀ। ਖਲੀਜ ਟਾਈਮਸ ਦੀ ਖ਼ਬਰ ਮੁਤਾਬਕ, ਸ਼ਾਰਜਾਹ ਵਿਚ ਰਹਿ ਰਿਹਾ ਅਭਿਲਾਸ਼ ਅਪਣੇ ਸਾਥੀਆਂ ਦੇ ਨਾਲ ਨੌਕਾਯਨ ਦੇ ਲਈ ਖੋਰ ਫੱਕਣ ਸ਼ਹਿਰ ਗਿਆ ਸੀ, ਜਿੱਥੇ ਕਿਸ਼ਤੀ ਹਾਦਸੇ ਵਿਚ ਉਸ ਦੀ ਜਾਨ ਚਲੀ ਗਈ। ਖ਼ਬਰ ਦੇ ਅਨੁਸਾਰ ਹਾਦਸੇ ਦੇ ਸਮੇਂ ਉਸ ਕਿਸ਼ਤੀ ਵਿਚ 16 ਯਾਤਰੀ ਅਤੇ ਦੋ ਕਰਮਚਾਰੀ ਸਵਾਰ ਸੀ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇੱਕ ਬੱਚੇ ਸਮੇਤ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ ਅਤੇ ਉਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਕੇਰਲ ਦੇ ਰਹਿਣ ਵਾਲੇ ਅਭਿਲਾਸ਼ ਦੀ ਲਾਸ਼ ਖੋਰ ਫੱਕੜ ਹਸਪਤਾਲ ਵਿਚ ਰੱਖੀ ਗਈ ਹੈ। ਉਸ ਦੇ ਪਰਵਾਰ ਵਿਚ ਪਤਨੀ ਅਤੇ ਬੇਟੀ ਹੈ। ਖਲੀਜ ਟਾਈਮਸ ਦੀ ਖ਼ਬਰ ਦੇ ਅਨੁਸਾਰ ਆਬੂਧਾਬੀ ਦੇ ਅਲ ਮਫਰਾਕ ਖੇਤਰ ਵਿਚ ਸੜਕ ਹਾਦਸੇ ਦੌਰਾਨ ਸੁਬੀਸ਼ ਦੀ ਮੌਤ ਹੋ ਗਈ।