
ਸੰਯੁਕਤ ਰਾਸ਼ਟਰ, 3 ਅਗਸਤ, ਹ.ਬ. : ਰਾਜਦੂਤ ਰੁਚਿਰਾ ਕੰਬੋਜ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਵਜੋਂ ਅਹੁਦਾ ਸੰਭਾਲ ਲਿਆ ਹੈ। ਰੁਚਿਰਾ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਭਾਰਤ ਦੀ ਪਹਿਲੀ ਮਹਿਲਾ ਰਾਜਦੂਤ ਹੋਵੇਗੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਟੀਐਸ ਤਿਰੁਮੂਰਤੀ ਦੀ ਥਾਂ ਲਈ ਹੈ। ਰੁਚਿਰਾ ਕੰਬੋਜ ਭਾਰਤੀ ਵਿਦੇਸ਼ ਸੇਵਾ ਦੀ 1987 ਬੈਚ ਦੀ ਅਧਿਕਾਰੀ ਹੈ। ਰੁਚਿਰਾ ਭੂਟਾਨ ਵਿੱਚ ਭਾਰਤ ਦੀ ਪਹਿਲੀ ਮਹਿਲਾ ਰਾਜਦੂਤ ਸੀ। ਇਸ ਤੋਂ ਪਹਿਲਾਂ ਰੁਚਿਰਾ ਭੂਟਾਨ ਵਿੱਚ ਭਾਰਤ ਦੀ ਰਾਜਦੂਤ ਵਜੋਂ ਸੇਵਾ ਨਿਭਾ ਰਹੀ ਸੀ। ਕੰਬੋਜ ਨੇ ਦੱਖਣੀ ਅਫਰੀਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਤੇ ਯੂਨੈਸਕੋ ਵਿੱਚ ਭਾਰਤ ਦੇ ਰਾਜਦੂਤ/ਸਥਾਈ ਪ੍ਰਤੀਨਿਧੀ ਵਜੋਂ ਵੀ ਕੰਮ ਕੀਤਾ ਹੈ। ਰੁਚਿਰਾ ਭੂਟਾਨ ਵਿੱਚ ਭਾਰਤ ਦੀ ਪਹਿਲੀ ਮਹਿਲਾ ਰਾਜਦੂਤ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਵਿੱਚ ਭਾਰਤ ਦਾ ਕਾਰਜਕਾਲ ਇਸ ਸਾਲ ਦਸੰਬਰ ਵਿੱਚ ਖਤਮ ਹੋਵੇਗਾ ਜਦੋਂ ਦੇਸ਼ ਇਸ ਮਹੀਨੇ ਲਈ ਸੰਯੁਕਤ ਰਾਸ਼ਟਰ ਦੀ ਸ਼ਕਤੀਸ਼ਾਲੀ ਸੰਸਥਾ ਦੀ ਪ੍ਰਧਾਨਗੀ ਵੀ ਕਰੇਗਾ।