Home ਤਾਜ਼ਾ ਖਬਰਾਂ ਯੂਕਰੇਨ : ਜ਼ੈਲੇਂਸਕੀ ਨੇ ਰੱਖਿਆ ਮੰਤਰੀ ਨੂੰ ਦਿਖਾਇਆ ਬਾਹਰ ਦਾ ਰਸਤਾ

ਯੂਕਰੇਨ : ਜ਼ੈਲੇਂਸਕੀ ਨੇ ਰੱਖਿਆ ਮੰਤਰੀ ਨੂੰ ਦਿਖਾਇਆ ਬਾਹਰ ਦਾ ਰਸਤਾ

0
ਯੂਕਰੇਨ : ਜ਼ੈਲੇਂਸਕੀ ਨੇ ਰੱਖਿਆ ਮੰਤਰੀ ਨੂੰ ਦਿਖਾਇਆ ਬਾਹਰ ਦਾ ਰਸਤਾ

ਕੀਵ, 6 ਫਰਵਰੀ, ਹ.ਬ. : ਯੁੱਧ ਦੇ ਵਿਚਕਾਰ ਭ੍ਰਿਸ਼ਟਾਚਾਰ ਨਾਲ ਜੂਝ ਰਹੇ ਯੂਕਰੇਨ ਨੇ ਹੁਣ ਆਪਣੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਹੁਣ ਉਹ ਯੂਕਰੇਨ ਦੇ ਮਿਲਟਰੀ ਇੰਟੈਲੀਜੈਂਸ ਚੀਫ਼ ਕਿਰਲੋ ਬੁਡਾਨੋਵ ਦੀ ਥਾਂ ਲੈਣਗੇ। ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਦੀ ਪਾਰਟੀ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਜ਼ੈਲੇਂਸਕੀ ਦੀ ਸਰਵੈਂਟ ਆਫ ਦਿ ਪੀਪਲ ਪਾਰਟੀ ਦੇ ਮੁਖੀ ਡੇਵਿਡ ਅਰਖਾਮੀਆ ਨੇ ਟੈਲੀਗ੍ਰਾਮ ਰਾਹੀਂ ਓਲੇਕਸੀ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਯੁੱਧ ਦੌਰਾਨ ਯੂਕਰੇਨ ਦਾ ਰੱਖਿਆ ਮੰਤਰਾਲਾ ਕਿਸੇ ਨੇਤਾ ਦੀ ਬਜਾਏ ਫੌਜੀ ਅਨੁਭਵ ਵਾਲੇ ਕਿਸੇ ਵਿਅਕਤੀ ਦੇ ਹੱਥਾਂ ’ਚ ਹੋਣਾ ਚਾਹੀਦਾ ਹੈ।
ਓਲੇਕਸੀ ਰੇਜ਼ਨੀਕੋਵ ਯੁੱਧ ਸ਼ੁਰੂ ਹੋਣ ਤੋਂ 3 ਮਹੀਨੇ ਪਹਿਲਾਂ ਨਵੰਬਰ 2021 ਵਿੱਚ ਹੀ ਯੂਕਰੇਨ ਦਾ ਰੱਖਿਆ ਮੰਤਰੀ ਬਣਿਆ ਸੀ। ਜ਼ੈਲੇਂਸਕੀ ਪਾਰਟੀ ਦੇ ਮੁਖੀ ਡੇਵਿਡ ਅਰਖਾਮੀਆ ਨੇ ਦੱਸਿਆ ਕਿ ਓਲੇਕਸੀ ਰੇਜ਼ਨੀਕੋਵ ਨੂੰ ਹੁਣ ਕੋਈ ਹੋਰ ਮੰਤਰਾਲਾ ਸੌਂਪਿਆ ਜਾਵੇਗਾ।
ਹਾਲਾਂਕਿ, ਜਦੋਂ ਰੇਜ਼ਨੀਕੋਵ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਕੋਈ ਹੋਰ ਮੰਤਰਾਲਾ ਸਵੀਕਾਰ ਨਹੀਂ ਕਰਨਗੇ।