
ਕਿਹਾ, ਅਸੀਂ ਰੂਸ ਨਾਲ ਨਹੀਂ ਚਾਹੁੰਦੇ ਜੰਗ਼
ਵਾਸ਼ਿੰਗਟਨ, 21 ਜੁਲਾਈ, ਹ.ਬ. : ਯੂਕਰੇਨ ਵਿੱਚ ਰੂਸੀ ਫੌਜ ਦਾ ਕਹਿਰ ਜਾਰੀ ਹੈ। ਯੂਕਰੇਨ ਦੇ ਸ਼ਹਿਰ ਖੰਡਰ ਵਿੱਚ ਬਦਲ ਗਏ ਹਨ। ਯੁੱਧ ਦੀ ਸ਼ੁਰੂਆਤ ਤੋਂ ਹੀ ਕਈ ਦੇਸ਼ ਯੂਕਰੇਨ ਦੀ ਮਦਦ ਕਰ ਰਹੇ ਹਨ। ਯੂਕਰੇਨੀ ਫੌਜ ਨੂੰ ਹਥਿਆਰ ਦੇ ਰਹੇ ਹਨ। ਇਸ ਦੌਰਾਨ ਯੂਕਰੇਨ ਦੀ ਫਸਟ ਲੇਡੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਦੀ ਪਤਨੀ ਓਲੇਨਾ ਜ਼ੈਲੇਂਸਕਾ ਨੇ ਵੀ ਅਮਰੀਕਾ ਨੂੰ ਇਸ ਕਤਲੇਆਮ ਨੂੰ ਰੋਕਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਅਮਰੀਕੀ ਸੰਸਦ ਵਿਚ ਸਾਂਸਦਾਂ ਨੂੰ ਸੰਬੋਧਨ ਕਰਦੇ ਹੋਏ ਓਲੇਨਾ ਜ਼ੈਲੈਂਸਕਾ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਹਮਲੋ ਹੋਣ। ਜਦ ਸਾਡੀ ਦੁਨੀ ਜੰਗ ਨਾਲ ਤਬਾਹ ਹੋ ਰਹੀ ਹੈ। ਲੋਕਾਂ ਦੀਆਂ ਆਸਾਂ ਪੂਰੀ ਤਰ੍ਹਾਂ ਟੁੱਟ ਰਹੀਆਂ ਹਨ।
ਰੂਸੀ ਹਮਲੇ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਦੁਨੀਆ ਤਬਾਹ ਹੋ ਚੁੱਕੀ ਹੈ। ਰੂਸ ਸਾਡੇ ’ਤੇ ਮਿਜ਼ਾਈਲਾਂ ਦਾਗ ਰਿਹਾ ਹੈ। ਇਸ ਦਾ ਮੁਕਾਬਲਾ ਕਰਨ ਲਈ ਸਾਨੂੰ ਹਵਾਈ ਰੱਖਿਆ ਪ੍ਰਣਾਲੀਆਂ ਦੀ ਲੋੜ ਹੈ। ਮੈਂ ਉਨ੍ਹਾਂ ਹਥਿਆਰਾਂ ਦੀ ਮੰਗ ਕਰ ਰਹੀ ਹਾਂ ਜਿਨ੍ਹਾਂ ਦੀ ਵਰਤੋਂ ਕਿਸੇ ਹੋਰ ਦੇਸ਼ ਦੀ ਧਰਤੀ ’ਤੇ ਜੰਗ ਲਈ ਨਹੀਂ ਕੀਤੀ ਜਾਵੇਗੀ। ਸਗੋਂ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਵਰਤਿਆ ਜਾਵੇਗਾ। ਇਸ ਦਹਿਸ਼ਤ ਨੂੰ ਰੋਕਣ ਵਿੱਚ ਸਾਡੀ ਮਦਦ ਕਰੋ।