Home ਤਾਜ਼ਾ ਖਬਰਾਂ ਯੂਕਰੇਨ ਦੀ ਫੌਜ ਵਲੋਂ ਰੂਸ ’ਤੇ ਵੱਡਾ ਡਰੋਨ ਹਮਲਾ

ਯੂਕਰੇਨ ਦੀ ਫੌਜ ਵਲੋਂ ਰੂਸ ’ਤੇ ਵੱਡਾ ਡਰੋਨ ਹਮਲਾ

0
ਯੂਕਰੇਨ ਦੀ ਫੌਜ ਵਲੋਂ ਰੂਸ ’ਤੇ ਵੱਡਾ ਡਰੋਨ ਹਮਲਾ

ਕੀਵ, 1 ਮਾਰਚ, ਹ.ਬ. : ਯੂਕਰੇਨ ਦੀ ਫੌਜ ਨੇ ਸੋਮਵਾਰ ਅੱਧੀ ਰਾਤ ਨੂੰ ਰੂਸ ’ਤੇ ਜ਼ਬਰਦਸਤ ਡਰੋਨ ਹਮਲਾ ਕੀਤਾ। ਯੂਕਰੇਨ ਸਾਰੀ ਰਾਤ ਡਰੋਨ ਹਮਲੇ ਕਰਦਾ ਰਿਹਾ ਅਤੇ ਰੂਸ ਇਸ ਨੂੰ ਨਾਕਾਮ ਕਰਨ ਵਿੱਚ ਰੁੱਝਿਆ ਰਿਹਾ। ਇਹ ਦਾਅਵਾ ਖੁਦ ਮਾਸਕੋ ਨੇ ਕੀਤਾ ਹੈ। ਮਾਸਕੋ ਦਾ ਕਹਿਣਾ ਹੈ ਕਿ ਉਸ ਨੇ ਰੂਸੀ ਖੇਤਰ ’ਤੇ ਯੂਕਰੇਨ ਦੇ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਦੱਖਣੀ ਅਤੇ ਪੱਛਮੀ ਰੂਸ ਦੇ ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸੇ ਸਮੇਂ ਰੂਸੀ ਟੀਵੀ ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ਦੇ ਬੰਦ ਹੋਣ ਦੇ ਨਾਲ-ਨਾਲ ਸੇਂਟ ਪੀਟਰਸਬਰਗ ਦੇ ਹਵਾਈ ਅੱਡੇ ਨੂੰ ਅਸਥਾਈ ਤੌਰ ’ਤੇ ਬੰਦ ਕਰਨ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਵਿਘਨ ਪਿੱਛੇ ਕੀਵ ਹੋ ਸਕਦਾ ਹੈ। ਸਥਾਨਕ ਰੂਸੀ ਅਧਿਕਾਰੀਆਂ ਦੇ ਅਨੁਸਾਰ, ਸੋਮਵਾਰ ਰਾਤ ਅਤੇ ਮੰਗਲਵਾਰ ਦੀ ਸਵੇਰ ਤੱਕ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਅੰਦਰ ਡਰੋਨ ਹਮਲੇ ਹੋਏ, ਇੱਕ ਡਰੋਨ ਮਾਸਕੋ ਤੋਂ ਸਿਰਫ 100 ਕਿਲੋਮੀਟਰ ਦੀ ਦੂਰੀ ’ਤੇ ਕ੍ਰੈਸ਼ ਹੋ ਗਿਆ। ਰੂਸ ਦੀ ਰਾਜਧਾਨੀ ਮਾਸਕੋ ਦੇ ਗਵਰਨਰ ਆਂਦਰੇਈ ਵੋਰੋਬਿਓਵ ਨੇ ਇੱਕ ਔਨਲਾਈਨ ਬਿਆਨ ਵਿੱਚ ਕਿਹਾ ਕਿ ਮਾਸਕੋ ਤੋਂ ਲਗਭਗ 100 ਕਿਲੋਮੀਟਰ ਦੱਖਣ-ਪੂਰਬ ਵਿੱਚ ਗੁਬਾਸਟੋਵੋ ਪਿੰਡ ਦੇ ਨੇੜੇ ਇੱਕ ਡਰੋਨ ਡਿੱਗ ਗਿਆ। ਵੋਰੋਬਿਓਵ ਨੇ ਕਿਹਾ ਕਿ ਡਰੋਨ ਨਾਲ ਕੋਈ ਨੁਕਸਾਨ ਨਹੀਂ ਹੋਇਆ। ਉਸ ਨੇ ਯੂਕਰੇਨ ਦਾ ਨਾਂ ਨਾ ਲੈਂਦੇ ਹੋਏ ਕਿਹਾ ਕਿ ਇਹ ਸ਼ਾਇਦ ਮਾਸਕੋ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ।