ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕੀਤਾ ਐਲਾਨ
ਔਟਵਾ, 22 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਰੂਸ ਨਾਲ ਜੰਗ ਲੜ ਰਹੇ ਯੂਕਰੇਨ ਦੀ ਮਦਦ ਲਈ ਕੈਨੇਡਾ ਇੱਕ ਵਾਰ ਫਿਰ ਅੱਗੇ ਆ ਗਿਆ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਕੈਨੇਡਾ ਵੱਲੋਂ ਯੂਕਰੇਨ ਦੀ ਮਦਦ ਲਈ 39 ਮਿਲੀਅਨ ਡਾਲਰ ਹੋਰ ਖਰਚ ਕੀਤੇ ਜਾਣਗੇ। ਇਸ ਸਹਾਇਤਾ ਤਹਿਤ ਹਥਿਆਰ ਤੇ ਹੋਰ ਫ਼ੌਜੀ ਸਾਮਾਨ ਯੂਕਰੇਨ ਭੇਜਿਆ ਜਾਵੇਗਾ।