Home ਤਾਜ਼ਾ ਖਬਰਾਂ ਯੂਕਰੇਨ ਦੇ ਬਾਖਮੁਤ ’ਤੇ ਰੂਸ ਦਾ ਕਬਜ਼ਾ, ਪੁਤਿਨ ਨੇ ਦਿੱਤੀ ਵਧਾਈ

ਯੂਕਰੇਨ ਦੇ ਬਾਖਮੁਤ ’ਤੇ ਰੂਸ ਦਾ ਕਬਜ਼ਾ, ਪੁਤਿਨ ਨੇ ਦਿੱਤੀ ਵਧਾਈ

0


ਬਾਖਮੁਤ, 22 ਮਈ, ਹ.ਬ. : ਯੂਕਰੇਨ ਤੇ ਰੂਸ ਵਿਚਾਲੇ ਜੰਗ ਸ਼ੁਰੂ ਹੋਈ ਨੂੰ ਇੱਕ ਸਾਲ ਤੋਂ ਜ਼ਿਆਦਾ ਦਾ ਸਮਾ ਹੋ ਗਿਆ ਹੈ। ਹੁਣ ਇੱਕ ਅਹਿਮ ਖ਼ਬਰ ਮਿਲੀ ਹੈ ਜਿਸ ਵਿਚ ਦੱਸਿਆ ਗਿਆ ਕਿ ਰੂਸ ਦੀ ਨਿੱਜੀ ਫੌਜ – ਵੈਗਨਰ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ ਬਖਮੁਤ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫ਼ੌਜ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ- ਉੱਥੇ ਕੁਝ ਨਹੀਂ ਬਚਿਆ, ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। 20 ਮਈ ਨੂੰ, ਵੈਗਨਰ ਦੇ ਮੁਖੀ, ਯੇਵਗੇਨੀ ਪ੍ਰਿਗੋਜਿਨ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਬਖਮੁਤ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਯੂਕਰੇਨ ਨੇ ਫਿਰ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ। ਅਗਸਤ 2022 ਤੋਂ, ਸ਼ਹਿਰ ਵਿੱਚ ਰੂਸੀ ਅਤੇ ਯੂਕਰੇਨੀ ਫੌਜਾਂ ਵਿਚਕਾਰ ਲੜਾਈ ਜਾਰੀ ਸੀ, ਜੋ ਪਿਛਲੇ 3 ਮਹੀਨਿਆਂ ਤੋਂ ਤੇਜ਼ ਹੋ ਗਈ ਸੀ। ਰੂਸੀ ਫੌਜਾਂ ਨੇ 24 ਫਰਵਰੀ 2022 ਨੂੰ ਯੂਕਰੇਨ ਉੱਤੇ ਹਮਲਾ ਕੀਤਾ ਸੀ। ਇਸ ਪਿੱਛੇ ਵਲਾਦੀਮੀਰ ਪੁਤਿਨ ਦਾ ਮਕਸਦ ਸਿਰਫ਼ ਇੱਕ ਸੀ- ਯੂਕਰੇਨ ’ਤੇ ਕਬਜ਼ਾ ਕਰਨਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ, ਇਸ ਲਈ 452 ਦਿਨਾਂ ਬਾਅਦ ਵੀ ਇਹ ਜੰਗ ਜਾਰੀ ਹੈ।