Home ਤਾਜ਼ਾ ਖਬਰਾਂ ਯੂਕਰੇਨ ਨਾਲ ਜੰਗ ਵਿਚ ਰੂਸ ਹੀ ਜਿੱਤੇਗਾ : ਪੁਤਿਨ

ਯੂਕਰੇਨ ਨਾਲ ਜੰਗ ਵਿਚ ਰੂਸ ਹੀ ਜਿੱਤੇਗਾ : ਪੁਤਿਨ

0
ਯੂਕਰੇਨ ਨਾਲ ਜੰਗ ਵਿਚ ਰੂਸ ਹੀ ਜਿੱਤੇਗਾ : ਪੁਤਿਨ

ਮਾਸਕੋ, 19 ਜਨਵਰੀ, ਹ.ਬ. : ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਸੰਘਰਸ਼ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਹੈ। ਰਾਸ਼ਟਰਪਤੀ ਪੁਤਿਨ ਵੀ ਯੂਕਰੇਨ ਨੂੰ ਲੈ ਕੇ ਕੋਈ ਢਿੱਲ ਵਰਤਣ ਲਈ ਤਿਆਰ ਨਹੀਂ ਹੈ। ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਾਸਕੋ, ਯੂਕਰੇਨ ਵਿੱਚ ਜਿੱਤ ਪ੍ਰਾਪਤ ਕਰੇਗਾ। ਲਗਭਗ ਇੱਕ ਸਾਲ ਹੋ ਗਿਆ ਹੈ ਰੂਸ ਨੇ ਯੂਕਰੇਨ ਨੂੰ ਪੂਰੀ ਤਰ੍ਹਾਂ ਨਾਲ ਹਰਾਇਆ ਨਹੀਂ ਹੈ।
ਸੇਂਟ ਪੀਟਰਸਬਰਗ ਵਿੱਚ ਹਵਾਈ ਰੱਖਿਆ ਪ੍ਰਣਾਲੀ ਬਣਾਉਣ ਵਾਲੀ ਇੱਕ ਫੈਕਟਰੀ ਦੇ ਦੌਰੇ ਦੌਰਾਨ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਕਿ ਰੂਸ ਸੰਘਰਸ਼ ਵਿੱਚ ਜੇਤੂ ਹੋਵੇਗਾ ਅਤੇ ਇਹ ਜਿੱਤ ਯਕੀਨੀ ਹੈ। ਉਨ੍ਹਾਂ ਅੱਗੇ ਕਿਹਾ ਕਿ ਰੂਸੀ ਲੋਕਾਂ ਦੀ ਏਕਤਾ ਅਤੇ ਅਖੰਡਤਾ ਸਾਡੀ ਫੌਜ ਦਾ ਮਨੋਬਲ ਵਧਾ ਰਹੀ ਹੈ।
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਯੂਕਰੇਨ ਨੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਆਪਣੇ ਗ੍ਰਹਿ ਮੰਤਰੀ ਨੂੰ ਗੁਆ ਦਿੱਤਾ ਹੈ। ਯੂਕਰੇਨ ਦੀ ਰਾਜਧਾਨੀ ਕੀਵ ਨੇੜੇ ਬ੍ਰੋਵਰੀ ਵਿੱਚ ਯੂਕਰੇਨ ਦਾ ਸਰਕਾਰੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਵਿੱਚ ਮੌਜੂਦ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ।