Home ਦੁਨੀਆ ਯੂਕਰੇਨ ਨੂੰ ਐਫ 16 ਲੜਾਕੂ ਜਹਾਜ਼ ਦੇਣਾ ਨਾਟੋ ਦੇ ਯੁੱਧ ਵਿਚ ਸ਼ਾਮਲ ਹੋਣ ਦੇ ਸੰਕੇਤ

ਯੂਕਰੇਨ ਨੂੰ ਐਫ 16 ਲੜਾਕੂ ਜਹਾਜ਼ ਦੇਣਾ ਨਾਟੋ ਦੇ ਯੁੱਧ ਵਿਚ ਸ਼ਾਮਲ ਹੋਣ ਦੇ ਸੰਕੇਤ

0

ਮਾਸਕੋ, 23 ਮਈ, ਹ.ਬ. : ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਅਮਰੀਕਾ ਦੀ ਅਗਵਾਈ ਵਾਲੇ ਪੱਛਮੀ ਦੇਸ਼ਾਂ ਨੇ ਯੂਕਰੇਨ ਨੂੰ ਐਫ-16 ਲੜਾਕੂ ਜਹਾਜ਼ਾਂ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਭੜਕਾਊ ਕਦਮ ਦੱਸਦੇ ਹੋਏ ਰੂਸ ਨੇ ਕਿਹਾ ਹੈ ਕਿ ਇਹ ਨਾਟੋ ਦੇ ਯੁੱਧ ’ਚ ਸ਼ਾਮਲ ਹੋਣ ਦਾ ਸੰਕੇਤ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਅਲੈਗਜ਼ੈਂਡਰ ਗ੍ਰਸ਼ਕੋ ਨੇ ਕਿਹਾ ਕਿ ਅਜਿਹਾ ਕਰਨ ਨਾਲ ਪੱਛਮੀ ਦੇਸ਼ਾਂ ਲਈ ਵੱਡਾ ਖਤਰਾ ਪੈਦਾ ਹੋਵੇਗਾ

ਕੀਵ ਨੂੰ ਐਫ-16 ਲੜਾਕੂ ਜਹਾਜ਼ ਸੌਂਪਣ ਦੀਆਂ ਖਬਰਾਂ ’ਤੇ ਬੋਲਦੇ ਹੋਏ ਅਮਰੀਕਾ ’ਚ ਰੂਸੀ ਰਾਜਦੂਤ ਨੇ ਕਿਹਾ ਹੈ ਕਿ ਇਹ ਕਦਮ ਰੂਸ-ਯੂਕਰੇਨ ਸੰਘਰਸ਼ ’ਚ ਨਾਟੋ ਦੀ ਸ਼ਮੂਲੀਅਤ ਦਾ ਸੰਕੇਤ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਫਰਵਰੀ 2022 ਵਿੱਚ ਯੂਕਰੇਨ ਉਤੇ ਇਹ ਕਹਿ ਕੇ ਹਮਲਾ ਕੀਤਾ ਸੀ ਕਿ ਉਹ ਰੂਸ ਦੇ ਦੁਸ਼ਮਣ ਫੌਜੀ ਗਠਜੋੜ ਨਾਟੋ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਹੈ, ਜਿਸ ਨੂੰ ਰੂਸ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗਾ। ਨਾਟੋ ਦੁਨੀਆ ਦਾ ਸਭ ਤੋਂ ਵੱਡਾ ਫੌਜੀ ਸੰਗਠਨ ਹੈ।