Home ਦੁਨੀਆ ਯੂਕਰੇਨ ਨੇ ਨਹੀਂ ਕੀਤਾ ਪੁਤਿਨ ’ਤੇ ਹਮਲਾ: ਜ਼ੈਲੇਂਸਕੀ

ਯੂਕਰੇਨ ਨੇ ਨਹੀਂ ਕੀਤਾ ਪੁਤਿਨ ’ਤੇ ਹਮਲਾ: ਜ਼ੈਲੇਂਸਕੀ

0


ਕੀਵ, 4 ਮਈ, ਹ.ਬ. : ਕ੍ਰੈਮਲਿਨ ’ਤੇ ਡਰੋਨ ਹਮਲੇ ਤੋਂ ਬਾਅਦ ਰੂਸ ਅਤੇ ਯੂਕਰੇਨ ’ਚ ਤਣਾਅ ਸਿਖਰ ’ਤੇ ਪਹੁੰਚ ਗਿਆ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਹਮਲੇ ਪਿੱਛੇ ਯੂਕਰੇਨ ਦਾ ਹੱਥ ਹੈ। ਰੂਸ ਨੇ ਇਹ ਵੀ ਕਿਹਾ ਕਿ ਹਮਲੇ ਦਾ ਮਕਸਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਕਰਨਾ ਸੀ। ਇਸ ਦੇ ਨਾਲ ਹੀ ਯੂਕਰੇਨ ਨੇ ਰੂਸ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਫਿਨਲੈਂਡ ਦੇ ਦੌਰੇ ’ਤੇ ਗਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਪੁਤਿਨ ’ਤੇ ਹਮਲਾ ਨਹੀਂ ਕੀਤਾ ਹੈ। ਸਾਡੇ ਕੋਲ ਇੰਨੇ ਹਥਿਆਰ ਨਹੀਂ ਹਨ। ਅਸੀਂ ਸਿਰਫ ਆਪਣੀ ਜ਼ਮੀਨ ਦੀ ਰਾਖੀ ਲਈ ਲੜ ਰਹੇ ਹਾਂ। ਇਸ ਦੇ ਨਾਲ ਹੀ ਰੂਸ ਨੇ ਕਿਹਾ ਹੈ ਕਿ ਉਹ ਇਸ ਹਮਲੇ ਦਾ ਬਦਲਾ ਜ਼ਰੂਰ ਲਵੇਗਾ ਅਤੇ ਇਸ ਦੇ ਲਈ ਉਹ ਸਮਾਂ ਅਤੇ ਸਥਾਨ ਖੁਦ ਤੈਅ ਕਰੇਗਾ।
ਫਿਨਲੈਂਡ ਦੀ ਯਾਤਰਾ ’ਤੇ ਗਏ ਜ਼ੈਲੇਂਸਕੀ ਨੇ ਕਿਹਾ ਕਿ ਅਸੀਂ ਪੁਤਿਨ ਜਾਂ ਮਾਸਕੋ ’ਤੇ ਹਮਲਾ ਨਹੀਂ ਕਰ ਰਹੇ ਹਾਂ। ਅਸੀਂ ਆਪਣੀ ਜ਼ਮੀਨ ’ਤੇ ਲੜ ਰਹੇ ਹਾਂ। ਸਾਡੇ ਕੋਲ ਇਸ ਲਈ ਲੋੜੀਂਦੇ ਹਥਿਆਰ ਨਹੀਂ ਹਨ। ਅਸੀਂ ਆਪਣੇ ਪਿੰਡਾਂ ਅਤੇ ਸ਼ਹਿਰਾਂ ਦੀ ਰਾਖੀ ਕਰ ਰਹੇ ਹਾਂ।