Home ਤਾਜ਼ਾ ਖਬਰਾਂ ਯੂਕਰੇਨ ਬਾਰਡਰ ਕੋਲ ਰੂਸ ਦੇ ਲੜਾਕੂ ਜਹਾਜ਼ ਤੇ ਹੈਲੀਕਾਪਟਰ ਡੇਗੇ

ਯੂਕਰੇਨ ਬਾਰਡਰ ਕੋਲ ਰੂਸ ਦੇ ਲੜਾਕੂ ਜਹਾਜ਼ ਤੇ ਹੈਲੀਕਾਪਟਰ ਡੇਗੇ

0


ਕੀਵ, 15 ਮਈ, ਹ.ਬ. : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ’ਚ ਦੋਵੇਂ ਧਿਰਾਂ ਕਾਫੀ ਨੁਕਸਾਨ ਉਠਾ ਰਹੀਆਂ ਹਨ। ਪਤਾ ਨਹੀਂ ਇਹ ਸੰਘਰਸ਼ ਕਦੋਂ ਰੁਕੇਗਾ, ਹੁਣ ਯੁੱਧ ਹੋਰ ਤੇਜ਼ ਹੋ ਗਿਆ ਹੈ। ਇਸ ਦੌਰਾਨ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਯੂਕਰੇਨ ਦੀ ਸਰਹੱਦ ਦੇ ਨੇੜੇ ਦੋ ਰੂਸੀ ਲੜਾਕੂ ਜਹਾਜ਼ ਅਤੇ ਦੋ ਫੌਜੀ ਹੈਲੀਕਾਪਟਰਾਂ ਨੂੰ ਨਿਸ਼ਾਨਾ ਬਣਾ ਕੇ ਡੇਗ ਦਿੱਤਾ ਗਿਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਉੱਤਰ-ਪੂਰਬੀ ਯੂਕਰੇਨ ਦੇ ਨਾਲ ਲੱਗਦੇ ਬ੍ਰਾਇੰਸਕ ਖੇਤਰ ’ਚ ਐਸਯੂ-34 ਲੜਾਕੂ ਜਹਾਜ਼, ਐਸਯੂ-35 ਲੜਾਕੂ ਜਹਾਜ਼ ਅਤੇ ਦੋ ਐਮਆਈ-8 ਹੈਲੀਕਾਪਟਰਾਂ ਨੂੰ ਇਕੱਠੇ ਹਮਲਾ ਕਰਕੇ ਡੇਗ ਦਿੱਤਾ ਗਿਆ। ਇਸ ਦੌਰਾਨ, ਰੂਸੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੋਸਟ ਕੀਤੀ ਗਈ। ਵੀਡੀਓ ਵਿੱਚ ਕਥਿਤ ਤੌਰ ’ਤੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਬ੍ਰਾਇੰਸਕ ਖੇਤਰ ਵਿੱਚ ਇੱਕ ਹੈਲੀਕਾਪਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਿਖਾਇਆ ਗਿਆ ਹੈ।