Home ਤਾਜ਼ਾ ਖਬਰਾਂ ਯੂਕਰੇਨ ਵਿਚ ਜਰਮਨੀ ਵਲੋਂ ਟੈਂਕ ਭੇਜਣ ਬਾਰੇ ਨਾਟੋ ਵਿਚ ਪਈ ਫੁੱਟ

ਯੂਕਰੇਨ ਵਿਚ ਜਰਮਨੀ ਵਲੋਂ ਟੈਂਕ ਭੇਜਣ ਬਾਰੇ ਨਾਟੋ ਵਿਚ ਪਈ ਫੁੱਟ

0
ਯੂਕਰੇਨ ਵਿਚ ਜਰਮਨੀ ਵਲੋਂ ਟੈਂਕ ਭੇਜਣ ਬਾਰੇ ਨਾਟੋ ਵਿਚ ਪਈ ਫੁੱਟ

ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚਾਲੇ ਕੋਈ ਫੈਸਲਾ ਨਹੀਂ ਹੋ ਸਕਿਆ
ਜਰਮਨੀ, 21 ਜਨਵਰੀ, ਹ.ਬ. : ਅਮਰੀਕਾ ਅਤੇ ਉਸ ਦੇ ਸਹਿਯੋਗੀ ਰੂਸੀ ਧਮਕੀਆਂ ਦੇ ਵਿਚਕਾਰ ਯੂਕਰੇਨ ਵਿੱਚ ਜਰਮਨ ਟੈਂਕ ਭੇਜਣ ਦੇ ਬਾਰੇ ਵਿਚ ਸਮਝੌਤੇ ’ਤੇ ਪਹੁੰਚਣ ਵਿੱਚ ਅਸਫਲ ਰਹੇ ਅਤੇ ਜਰਮਨੀ ਵਿੱਚ ਇੱਕ ਮੀਟਿੰਗ ਅਸਫਲ ਰਹੀ। ਦੱਸਿਆ ਜਾ ਰਿਹਾ ਹੈ ਕਿ ਰੂਸ ਦੀ ਧਮਕੀ ਕਾਰਨ ਯੂਕਰੇਨ ’ਚ ਜਰਮਨ ਟੈਂਕ ਭੇਜਣ ਨੂੰ ਲੈ ਕੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚਾਲੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਰੂਸ ਨੇ ਧਮਕੀ ਦਿੱਤੀ ਕਿ ਜੇਕਰ ਜਰਮਨ ਟੈਂਕ ਯੂਕਰੇਨ ਭੇਜੇ ਗਏ ਤਾਂ ਯੁੱਧ ਯੂਰਪ ਤੱਕ ਫੈਲ ਸਕਦਾ ਹੈ। ਯੂਕਰੇਨ ਜੰਗ ਨੂੰ ਲੈ ਕੇ ਕੱਲ੍ਹ ਜਰਮਨੀ ਦੇ ਅਮਰੀਕਨ ਰੈਮਸਟੀਨ ਏਅਰਬੇਸ ’ਤੇ ਕਰੀਬ 50 ਦੇਸ਼ਾਂ ਦੇ ਨਾਟੋ ਅਤੇ ਫੌਜੀ ਨੇਤਾ ਇਕੱਠੇ ਹੋਏ ਅਤੇ ਇਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਯੂਕਰੇਨ ਯੁੱਧ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਇਕ ਨਵੀਂ ਖੇਪ ਭੇਜਣ ਦਾ ਫੈਸਲਾ ਲਿਆ ਗਿਆ।