
ਲੁਧਿਆਣਾ, 18 ਜਨਵਰੀ, ਹ.ਬ. : ਲੁਧਿਆਣਾ ਵਿੱਚ ਇੱਕ ਢਾਬੇ ’ਤੇ ਖਾਣਾ ਖਾ ਰਹੇ ਐਨਆਰਆਈ ਨਾਲ ਬਦਮਾਸ਼ਾਂ ਨੇ ਕੁੱਟਮਾਰ ਕੀਤੀ। ਉਸਦਾ ਕਸੂਰ ਸਿਰਫ ਇਹ ਸੀ ਕਿ ਉਸਨੇ ਉਥੇ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨੂੰ ਰੌਲਾ ਰੱਪਾ ਪਾਉਣ ਤੋਂ ਮਨ੍ਹਾਂ ਕਰ ਦਿੱਤਾ। ਇਸੇ ਦੌਰਾਨ ਨੌਜਵਾਨਾਂ ਨੇ ਗੁੱਸੇ ’ਚ ਆ ਕੇ ਉਸ ’ਤੇ ਹਮਲਾ ਕਰ ਦਿੱਤਾ। ਦੀਪਕ ਛਾਬੜਾ ਆਪਣੀ ਭਾਣਜੀ ਦੇ ਵਿਆਹ ਲਈ ਯੂਕੇ ਤੋਂ ਲੁਧਿਆਣਾ ਆਇਆ ਸੀ। ਉਹ ਆਪਣੇ ਦੋਸਤ ਤਰੁਣ ਛਾਬੜਾ ਨਾਲ ਲਾਰਕ ਢਾਬੇ ’ਤੇ ਡਿਨਰ ਕਰ ਰਿਹਾ ਸੀ।