ਗਰੇਵਸੈਂਡ ਦੇ ਗੁਰਦੁਆਰੇ ਨੇ ਜਾਰੀ ਕੀਤੀ ਚੇਤਾਵਨੀ
ਲੰਡਨ, 17 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਦੇ ਇੱਕ ਗੁਰੂ ਘਰ ਨੇ ਉਨ੍ਹਾਂ ਧੋਖੇਬਾਜ਼ ਏਜੰਟਾਂ ਅਤੇ ਹੋਰ ਜਾਲਸਾਜ਼ਾਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ, ਜਿਹੜੇ ਯੂਕੇ ਦਾ ਵੀਜ਼ਾ ਅਤੇ ਉੱਥੋਂ ਦੇ ਗੁਰਦੁਆਰੇ ਵਿੱਚ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ ਭਾਰਤ ’ਚ ਲੋਕਾਂ ਨਾਲ ਠੱਗੀ ਮਾਰ ਰਹੇ ਨੇ। ਬ੍ਰਿਟੇਨ ਦੇ ਗਰੇਵਸੈਂਡ ਵਿੱਚ ਸਥਿਤ ‘ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ’ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ।