Home ਤਾਜ਼ਾ ਖਬਰਾਂ ਯੂਕੇ ਵਿਚ ਚੀਨ ਦੀ ਐਲਈਡੀ ਲਾਈਟਾਂ ਜ਼ਰੀਏ ਹੋ ਰਹੀ ਜਾਸੂਸੀ

ਯੂਕੇ ਵਿਚ ਚੀਨ ਦੀ ਐਲਈਡੀ ਲਾਈਟਾਂ ਜ਼ਰੀਏ ਹੋ ਰਹੀ ਜਾਸੂਸੀ

0
ਯੂਕੇ ਵਿਚ ਚੀਨ ਦੀ ਐਲਈਡੀ ਲਾਈਟਾਂ ਜ਼ਰੀਏ ਹੋ ਰਹੀ ਜਾਸੂਸੀ

ਬੀਜਿੰਗ, 25 ਜਨਵਰੀ, ਹ.ਬ. : ਚੀਨ ਦਾ ਜਾਸੂਸੀ ਨੈਟਵਰਕ ਦੁਨੀਆ ’ਚ ਇੰਨਾ ਫੈਲ ਚੁੱਕਾ ਹੈ ਕਿ ਉਹ ਬ੍ਰਿਟੇਨ ਵਰਗੇ ਦੇਸ਼ਾਂ ਦੇ ਕਰੋੜਾਂ ਲੋਕਾਂ ਦੀ ਨਿੱਜੀ ਜਾਣਕਾਰੀ ਚੁਟਕੀ ’ਚ ਹਾਸਲ ਕਰ ਸਕਦਾ ਹੈ। ਇਸ ਦੇ ਲਈ ਇਸ ਨੇ ਜਾਸੂਸ ਨਹੀਂ ਰੱਖੇ ਹਨ, ਪਰ ਫਰਿੱਜ, ਲੈਪਟਾਪ, ਮੋਬਾਈਲ ਫੋਨ ਜਾਂ ਮਿਕਸਰ-ਗ੍ਰਾਈਂਡਰ ਵਰਗੀਆਂ ਘਰੇਲੂ ਚੀਜ਼ਾਂ ਹੀ ਕਾਫੀ ਹਨ। ਲੰਬੀ ਜਾਂਚ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਦੱਸਿਆ ਹੈ ਕਿ ਹਰ ਘਰ ਵਿੱਚ ਵਰਤੇ ਜਾਣ ਵਾਲੇ ਚੀਨੀ ਸਾਮਾਨ ਵਿੱਚ ਮਾਈਕ੍ਰੋਚਿੱਪਾਂ ਨੂੰ ਲਗਾਇਆ ਜਾਂਦਾ ਹੈ। ਜਿਸ ਦੀ ਚੀਨ ਨੂੰ ਨਿੱਜੀ ਜਾਣਕਾਰੀ ਮਿਲਦੀ ਰਹਿੰਦੀ ਹੈ। ਇੰਨਾ ਹੀ ਨਹੀਂ ਕਾਰਾਂ ’ਚ ਵਰਤੇ ਜਾਣ ਵਾਲੇ ਪਾਰਟਸ, ਜੋ ਚੀਨ ਤੋਂ ਆਉਂਦੇ ਹਨ, ’ਚ ਜਾਸੂਸੀ ਚਿਪਸ ਵੀ ਹਨ। ਬ੍ਰਿਟਿਸ਼ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ। ਇਹ ਚੀਨੀ ਜਾਸੂਸੀ ਦਾ ਸਾਧਨ ਹੋ ਸਕਦਾ ਹੈ।