Home ਕੈਨੇਡਾ ਯੂਰਪੀ ਸੰਘ ਯੂਨੀਅਨ ਵੱਲੋਂ ਕੋਰੋਨਾ ਵੈਕਸੀਨ ਦੀ ਸਪਲਾਈ ’ਤੇ ਰੋਕ ਲਾਉਣ ਦੀ ਧਮਕੀ ਤੋਂ ਟਰੂਡੋ ਚਿੰਤਤ

ਯੂਰਪੀ ਸੰਘ ਯੂਨੀਅਨ ਵੱਲੋਂ ਕੋਰੋਨਾ ਵੈਕਸੀਨ ਦੀ ਸਪਲਾਈ ’ਤੇ ਰੋਕ ਲਾਉਣ ਦੀ ਧਮਕੀ ਤੋਂ ਟਰੂਡੋ ਚਿੰਤਤ

0
ਯੂਰਪੀ ਸੰਘ ਯੂਨੀਅਨ ਵੱਲੋਂ ਕੋਰੋਨਾ ਵੈਕਸੀਨ ਦੀ ਸਪਲਾਈ ’ਤੇ ਰੋਕ ਲਾਉਣ ਦੀ ਧਮਕੀ ਤੋਂ ਟਰੂਡੋ ਚਿੰਤਤ

ਔਟਵਾ, 25 ਮਾਰਚ (ਹਮਦਰਦ ਨਿਊਜ਼ ਸਰਵਿਸ) :ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕਿਹਾ ਕਿ ਯੂਰਪੀ ਯੂਨੀਅਨ ਵੱਲੋਂ ਕੋਰੋਨਾ ਵੈਕਸੀਨ ਦੀ ਸਪਲਾਈ ’ਤੇ ਰੋਕ ਲਾਉਣ ਦੀ ਧਮਕੀ ਤੋਂ ਉਹ ਬੇਹੱਦ ਚਿੰਤਤ ਹਨ ਪਰ ਨਾਲ ਹੀ ਜ਼ੋਰ ਦੇ ਕੇ ਆਖਿਆ ਕਿ ਕੋਰੋਨਾ ਵੈਕਸੀਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕੈਨੇਡਾ ਸਰਕਾਰ ਹਰ ਸੰਭਵ ਕਦਮ ਉਠਾ ਰਹੀ ਹੈ। ਹਾਊਸ ਆਫ਼ ਕਾਮਨਜ਼ ਵਿਚ ਟਰੂਡੋ ਤੋਂ ਯੂਰਪੀ ਯੂਨੀਅਨ ਦੀ ਸੰਭਾਵਤ ਯੋਜਨਾ ਬਾਰੇ ਪੁੱਛਿਆ ਗਿਆ ਸੀ ਜਿਸ ਤਹਿਤ ਵੈਕਸੀਨ ਐਕਸਪੋਰਟ ’ਤੇ ਰੋਕ ਲਾਈ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ੈਡਰਲ ਸਰਕਾਰ ਵੱਖ-ਵੱਖ ਮੁਲਕਾਂ ਦੇ ਹਮਰੁਤਬਾ ਆਗੂਆਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਉਨ੍ਹਾਂ ਵੱਲੋਂ ਯਕੀਨ ਦਿਵਾਇਆ ਗਿਆ ਹੈ ਕਿ ਕੈਨੇਡਾ ਦੀ ਵੈਕਸੀਨ ਸਪਲਾਈ ਨੂੰ ਕੋਈ ਖ਼ਤਰਾ ਨਹੀਂ ਅਤੇ ਨਾ ਹੀ ਇਸ ਨੂੰ ਰੋਕੇ ਜਾਣ ਦੀ ਕੋਈ ਯੋਜਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਸਰਕਾਰ ਭਾਰਤ ਤੋਂ ਆ ਰਹੀਆਂ ਰਿਪੋਰਟਾਂ ਪ੍ਰਤੀ ਵੀ ਪੂਰੀ ਤਰ੍ਹਾਂ ਸੁਚੇਤ ਹੈ ਜਿਥੇ ਘਰੇਲੂ ਜ਼ਰੂਰਤਾਂ ਨੂੰ ਮੁੱਖ ਰਖਦਿਆਂ ਵਿਦੇਸ਼ਾਂ ਨੂੰ ਵੈਕਸੀਨ ਭੇਜਣ ’ਤੇ ਮੁਕੰਮਲ ਰੋਕ ਲਾ ਦਿਤੀ ਗਈ ਹੈ।