Home ਮੰਨੋਰੰਜਨ ਰਣਦੀਪ ਹੁੱਡਾ ਦੀ ਫਿਲਮ ‘ਸਵਤੰਤਰ ਵੀਰ ਸਾਵਰਕਰ’ ਦਾ ਟੀਜ਼ਰ ਰਿਲੀਜ਼

ਰਣਦੀਪ ਹੁੱਡਾ ਦੀ ਫਿਲਮ ‘ਸਵਤੰਤਰ ਵੀਰ ਸਾਵਰਕਰ’ ਦਾ ਟੀਜ਼ਰ ਰਿਲੀਜ਼

0

ਮੁੰਬਈ, 29 ਮਈ (ਸ਼ੇਖਰ ਰਾਏ) : ਜਦੋਂ ਵੀ ਦੇਸ਼ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਖੁਦੀਰਾਮ ਬੋਸ ਦਾ ਜ਼ਿਕਰ ਤਾਂ ਹੁੰਦਾ ਹੈ ਪਰ ਇਹ ਸਾਰੇ ਕਿਸ ਤੋਂ ਪ੍ਰਭਾਵਿਤ ਹੋਏ ਸੀ ਅਤੇ ਆਜ਼ਾਦੀ ਲੜਾਈ ਸ਼ੁਰੂ ਕੀਤੀ ਸੀ ਉਸ ਦੇਸ਼ ਭਗਤ ਦਾ ਜ਼ਿਕਰ ਕਦੇ ਨਹੀਂ ਹੁੰਦਾ ਹੈ ਪਰ ਹੁਣ ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਸੁਤੰਤਰ ਵੀਰ ਸਾਵਰਕਰ ਦੀ ਕਹਾਣੀ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ੀਸ਼ ਕੀਤੀ ਹੈ ਜੀ ਹਾਂ ਜ਼ਿਕਰ ਕਰ ਰਹੇ ਹਾਂ। ਰਣਦੀਪ ਹੁੱਡਾ ਦੀ ਅਗਲੀ ਫਿਲਮ ‘ਸੁਤੰਤਰ ਵੀਰ ਸਾਵਰਕਰ’ ਦੀ ਜਿਸਦਾ ਟੀਜ਼ਰ ਰਿਲੀਜ਼ ਹੁੰਦੇ ਹੀ ਚਰਚਾ ਵਿਚ ਬਣ ਗਿਆ ਹੈ।

ਰਣਦੀਪ ਹੁੱਡਾ ਦੀ ਅਗਲੀ ਫਿਲਮ ‘ਸੁਤੰਤਰ ਵੀਰ ਸਾਵਰਕਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ‘ਚ ਰਣਦੀਪ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਇਸ ਰਾਹੀਂ ਨਿਰਦੇਸ਼ਕ ਵਜੋਂ ਵੀ ਡੈਬਿਊ ਕਰਨਗੇ। ਫਿਲਮ ‘ਚ ਅੰਕਿਤਾ ਲੇਖੰਡੇ ਅਤੇ ਅਮਿਤ ਸਿਆਲ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਬਿਤੇ ਦਿਨ ਇਸ ਫਿਲਮ ਦਾ ਟੀਜ਼ਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਰਣਦੀਪ ਹੁੱਡਾ ਨੇ ਲਿਖਿਆ, ‘ਬ੍ਰਿਟਿਸ਼ ਸਰਕਾਰ ਦਾ ਮੋਸਟ ਵਾਂਟਿਡ ਇੰਡੀਅਨ। ਜੋ ਨੇਤਾਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ ਅਤੇ ਖੁਦੀਰਾਮ ਬੋਸ ਵਰਗੇ ਕ੍ਰਾਂਤੀਕਾਰੀਆਂ ਦੇ ਪ੍ਰੇਰਨਾ ਸਰੋਤ ਸਨ।