Home ਕੈਨੇਡਾ ਰਹੱਸਮਈ ਬਿਮਾਰੀ ਕਾਰਨ ਦੁਨੀਆ ਵਿਚ ਦਹਿਸ਼ਤ, ਕੈਨੇਡਾ ਵਿਚ ਹੁਣ ਤੱਕ 5 ਮੌਤਾਂ

ਰਹੱਸਮਈ ਬਿਮਾਰੀ ਕਾਰਨ ਦੁਨੀਆ ਵਿਚ ਦਹਿਸ਼ਤ, ਕੈਨੇਡਾ ਵਿਚ ਹੁਣ ਤੱਕ 5 ਮੌਤਾਂ

0
ਰਹੱਸਮਈ ਬਿਮਾਰੀ ਕਾਰਨ ਦੁਨੀਆ ਵਿਚ ਦਹਿਸ਼ਤ, ਕੈਨੇਡਾ ਵਿਚ ਹੁਣ ਤੱਕ 5 ਮੌਤਾਂ

ਕਿਊਬਿਕ, 11 ਮਾਰਚ, ਹ.ਬ. : ਕੈਨੇਡਾ ਵਿਚ ਮੈਡ ਕਾਊ ਡਿਜ਼ੀਜ਼ ਜਿਹੀ ਰਹੱਸਮਈ ਦਿਮਾਗੀ ਬਿਮਾਰੀ ਕਾਰਨ ਲੋਕਾਂ ਵਿਚ ਦਹਿਸ਼ਤ ਫੈਲੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਿਮਾਰੀ ਨਾਲ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦ ਕਿ 43 ਲੋਕ ਇਸ ਦੀ ਲਪੇਟ ਵਿਚ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਦੁਰਲਭ ਅਤੇ ਖਤਰਨਾਕ ਦਿਮਾਗੀ ਵਿਕਾਰ ਹੈ ਜਿਸ ਨੂੰ ਕਰੁਟਜਫ਼ੈਲਟ-ਜੈਕਬ ਡਿਜ਼ੀਜ਼ ਜਾਂ ਸੀਜੇਡੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਸਾਲ 2021 ਵਿਚ ਇਸ ਬਿਮਾਰੀ ਦੇ ਹੁਣ ਤੱਕ 6 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।
ਦੋਵੇਂ ਬਿਮਾਰੀਆਂ ਵਿਚ ਸਮਾਨਤਾ ਹੋਣ ਦੇ ਬਾਵਜੂਦ ਕੈਨੇਡਾ ਦੇ ਕਈ ਮਾਹਰਾਂ ਨੇ ਸੀਜੇਡੀ ਨੂੰ ਮੈਡ ਕਾਊ ਡਿਜ਼ੀਜ਼ ਤੋਂ ਅਲੱਗ ਬਿਮਾਰੀ ਦੱਸਿਆ ਹੈ। ਕੈਨੇਡਾ ਦੇ ਨਿਊ ਬ੍ਰੰਸਵਿਕ ਦੇ ਸਿਹਤ ਅਧਿਕਾਰੀ ਹੁਣ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਬਿਮਾਰੀ ਨਾਲ 43 ਲੋਕ ਕਿਵੇਂ ਲਪੇਟ ਵਿਚ ਆ ਗਏ। ਇਸ ਤੋਂ ਇਲਾਵਾ ਉਹ ਇਸ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਅਣਪਛਾਤੀ Îਨਿਊਰੋਲੌਜਿਕਲ ਬਿਮਾਰੀ ਕੀ ਹੈ, ਜਿਸ ਨੇ ਇੰਨੀ ਤੇਜ਼ੀ ਨਾਲ ਲੋਕਾਂ ਨੂੰ ਅਪਣੀ ਲਪੇਟ ਵਿਚ ਲਿਆ।
ਕੈਨੇਡਾ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਸ ਬਿਮਾਰੀ ਦੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੀ ਮੀਡੀਆ ਰਿਪੋਰਟ ਅਨੁਸਾਰ ਪਹਿਲੀ ਵਾਰ ਇਹ ਬਿਮਾਰੀ ਸਾਲ 2015 ਵਿਚ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪਿਛਲੇ ਕੁਝ ਸਾਲ ਤੋਂ ਇਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। 2020 ਵਿਚ ਇਸ ਦੇ 24 ਰਿਪੋਰਟਡ ਕੇਸ ਸੀ ਜਦ ਕਿ 2021 ਵਿਚ ਹੁਣ ਤੱਕ 6 ਨਵੇਂ ਮਾਮਲੇ ਆ ਚੁੱਕੇ ਹਨ।
ਬਰਟਰੇਂਡ ਦੇ ਮੇਅਰ ਯਵਨ ਗੋਡਿਨ ਨੇ ਕਿਹਾ ਕਿ ਇਲਾਕੇ ਦੇ ਲੋਕ ਇਸ ਨਵੀਂ ਬਿਮਾਰੀ ਨਾਲ ਕਾਫੀ ਚਿੰਤਤ ਹਨ। ਮੇਅਰ ਨੇ ਕਿਹਾ ਕਿ ਸਾਡੇ ਸ਼ਹਿਰ ਦੇ ਲੋਕ ਪੇ੍ਰਸ਼ਾਨ ਹਨ ਉਹ ਪੁੱਛ ਰਹੇ ਹਨ ਕਿ ਇਹ ਬਿਮਾਰੀ ਕੀ ਮੀਟ ਖਾਣ ਦੇ ਕਾਰਨ ਹੋ ਰਹੀ ਹੈ? ਕੀ ਇਹ ਸੰਕਰਾਮਕ ਹੈ? ਇਸ ਬਿਮਾਰੀ ਦੇ ਕਾਰਨਾਂ ਬਾਰੇ ਸਾਨੂੰ ਜਿੰਨੀ ਜਲਦੀ ਹੋਵੇ ਓਨੀ ਜਲਦ ਜਾਣਕਾਰੀ ਚਾਹੀਦੀ। ਕੈਨੇਡਾ ਦੇ ਵਿਗਿਆਨੀ ਇਸ ਬਿਮਾਰੀ ਨਾਲ ਜੁੜੇ ਟੈਸਟ ਅਤੇ ਰਿਸਰਚ ਦਾ ਕੰਮ ਜ਼ੋਰ-ਸ਼ੋਰ ਨਾ ਕਰ ਰਹੇ ਹਨ, ਨਿਊਰੋਲੌਜਿਸਟ ਡਾ. ਨੀਲ ਕੈਸ਼ਮੈਨ ਨੇ ਦੱਸਿਆ ਕਿ ਇਹ ਬਿਮਾਰੀ ਕਰੁਟਜ਼ਫੈਲਡ-ਜੈਕਬ ਰੋਗ ਨਹੀ ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਹ ਬਿਮਾਰੀ ਇੰਨੀ ਜਟਿਲ ਹੈ ਕਿ ਸਾਨੂੰ ਇਸ ਦੇ ਲਈ ਕਈ ਸਾਰੇ ਟੈਸਟ ਕਰਨੇ ਪੈ ਰਹੇ ਹਨ।