Home ਤਾਜ਼ਾ ਖਬਰਾਂ ਰਾਜਸਥਾਨ ਦੇ ਸੀਕਰ ਵਿਚ ਮੇਲੇ ਦੌਰਾਨ ਭਗਦੜ, 3 ਮੌਤਾਂ

ਰਾਜਸਥਾਨ ਦੇ ਸੀਕਰ ਵਿਚ ਮੇਲੇ ਦੌਰਾਨ ਭਗਦੜ, 3 ਮੌਤਾਂ

0
ਰਾਜਸਥਾਨ ਦੇ ਸੀਕਰ ਵਿਚ ਮੇਲੇ ਦੌਰਾਨ ਭਗਦੜ, 3 ਮੌਤਾਂ

ਸੀਕਰ, 8 ਅਗਸਤ, ਹ.ਬ. : ਰਾਜਸਥਾਨ ਦੇ ਸੀਕਰ ’ਚ ਸਥਿਤ ਖਾਟੂ ਸ਼ਿਆਮ ਮੰਦਰ ’ਚ ਭਗਦੜ ਮਚਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ। ਖਾਟੂ ਸ਼ਿਆਮ ਮੰਦਰ ’ਚ ਹਰ ਮਹੀਨੇ ਮੇਲਾ ਲੱਗਦਾ ਹੈ, ਜਿਸ ਦੌਰਾਨ ਅੱਜ ਸਵੇਰੇ ਇੱਥੇ ਭਗਦੜ ਮੱਚ ਗਈ, ਜਿਸ ’ਚ 3 ਲੋਕਾਂ ਦੀ ਮੌਤ ਹੋ ਗਈ। ਭਗਦੜ ’ਚ ਜ਼ਖਮੀ ਹੋਏ ਦੋ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਰਾਹਤ ਕਾਰਜ ਕਰ ਰਹੀ ਹੈ। ਦੱਸ ਦੇਈਏ ਕਿ ਰਾਜਸਥਾਨ ਦੇ ਮਸ਼ਹੂਰ ਖਾਟੂਸ਼ਿਆਮਜੀ ’ਚ ਆਯੋਜਿਤ ਮੇਲੇ ਦੌਰਾਨ ਅਚਾਨਕ ਭਗਦੜ ਮੱਚ ਗਈ। ਸਵੇਰੇ 5 ਵਜੇ ਜਦੋਂ ਮੰਦਰ ਦਾ ਪ੍ਰਵੇਸ਼ ਦੁਆਰ ਖੁੱਲ੍ਹਿਆ ਤਾਂ ਲੋਕਾਂ ਦੀ ਭਾਰੀ ਭੀੜ ਸੀ, ਜੋ ਬੇਕਾਬੂ ਹੋ ਗਈ ਅਤੇ ਲੋਕ ਆਪਸ ਵਿੱਚ ਧੱਕਾ-ਮੁੱਕੀ ਕਰਨ ਲੱਗੇ। ਇਸ ਦੌਰਾਨ ਭਗਦੜ ਵਿੱਚ ਤਿੰਨ ਔਰਤਾਂ ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕ ਔਰਤਾਂ ਵਿੱਚੋਂ ਹੁਣ ਤੱਕ ਸਿਰਫ਼ ਇੱਕ ਔਰਤ ਦੀ ਪਛਾਣ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।