ਰਾਜੌਰੀ, 6 ਮਈ, ਹ.ਬ. : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ੁੱਕਰਵਾਰ ਨੂੰ ਪੰਜ ਫੌਜੀ ਜਵਾਨ ਸ਼ਹੀਦ ਹੋ ਗਏ। ਇਸ ਦੁਖਦਾਈ ਵਾਰਦਾਤ ਮਗਰੋਂ ਇਲਾਕੇ ’ਚ ਮੋਬਾਈਲ ਇੰਟਰਨੈਟ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਵੇਲੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਪ੍ਰਾਪਤ ਜੰਮੂ-ਕਸ਼ਮੀਰ ’ਚ ਦੇਸ਼ ਦੀ ਵੰਡ ਤੋਂ ਹੀ ਗੜਬੜੀ ਚਲੀ ਆ ਰਹੀ ਹੈ। ਵੱਖਵਾਦੀ ਇਸ ਇਲਾਕੇ ’ਚ ਸਦਾ ਸਰਗਰਮ ਰਹੇ ਹਨ। ਸਾਲ 1989 ਤੋਂ ਇੱਥੇ ਅੱਤਵਾਦੀ ਅਨਸਰਾਂ ਦੀਆਂ ਗਤੀਵਿਧੀਆਂ ਜ਼ਿਆਦਾ ਹੀ ਵਧ ਗਈਆਂ ਸਨ।