Home ਤਾਜ਼ਾ ਖਬਰਾਂ ਰਾਸ਼ਟਰ ਮੰਡਲ ਖੇਡਾਂ : ਹਾਕੀ ਵਿਚ ਭਾਰਤ ਦੀ ਕੈਨੇਡਾ ’ਤੇ ਦੋਹਰੀ ਜਿੱਤ

ਰਾਸ਼ਟਰ ਮੰਡਲ ਖੇਡਾਂ : ਹਾਕੀ ਵਿਚ ਭਾਰਤ ਦੀ ਕੈਨੇਡਾ ’ਤੇ ਦੋਹਰੀ ਜਿੱਤ

0
ਰਾਸ਼ਟਰ ਮੰਡਲ ਖੇਡਾਂ : ਹਾਕੀ ਵਿਚ ਭਾਰਤ ਦੀ ਕੈਨੇਡਾ ’ਤੇ ਦੋਹਰੀ ਜਿੱਤ

ਮਹਿਲਾ ਤੇ ਪੁਰਸ਼ਾਂ ਦੀ ਟੀਮਾਂ ਨੂੰ ਹਰਾਇਆ
ਭਾਰਤੀ ਮਹਿਲਾ ਟੀਮ ਪੰਜਵੀਂ ਵਾਰ ਸੈਮੀਫਾਈਨਲ ’ਚ
ਬਰਮਿੰਘਮ, 4 ਅਗਸਤ, ਹ.ਬ. : ਰਾਸ਼ਟਰ ਮੰਡਲ ਖੇਡਾਂ ਵਿਚ ਹੁਣ ਤੱਕ ਭਾਰਤ ਨੂੰ 18 ਮੈਡਲ ਮਿਲ ਚੁੱਕੇ ਹਨ। ਜਿਸ ਵਿਚ 5 ਗੋਲਡ, 6 ਸਿਲਵਰ ਅਤੇ 7 ਬਰੌਂਜ ਮੈਡਲ ਸ਼ਾਮਲ ਹਨ। ਇਸ ਟੂਰਨਾਮੈਂਟ ਦੇ ਛੇਵੇਂ ਦਿਨ ਭਾਰਤੀ ਟੀਮ ਨੂੰ 5 ਮੈਡਲ ਮਿਲੇ। ਭਾਰਤੀ ਮਹਿਲਾਵਾਂ ਨੇ ਕ੍ਰਿਕਟ ਵਿਚ ਬਾਰਬਾਡੋਸ ਨੂੰ 100 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਜੂਡੋ ਖਿਡਾਰਨ ਤੂਲਿਕਾ ਨੇ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ। ਹਾਈ ਜੰਪ ਵਿਚ ਸ਼ੰਕਰ ਨੇ ਬਰੌਂਜ ਮੈਡਲ ਦਿਵਾਇਆ। ਇਸੇ ਤਰ੍ਹਾਂ ਵੇਟਲਿਫਟਰ ਗੁਰਦੀਪ ਸਿੰਘ ਨੇ ਬਰੌਂਜ ਮੈਡਲ ਜਿੱਤਿਆ। ਵੇਟਲਿਫਟਰ ਲਵਪ੍ਰੀਤ ਸਿੰਘ ਨੇ ਵੀ ਬਰੌਂਜ ਮੈਡਲ ਦਿਵਾਇਆ। ਹਾਕੀ ਵਿਚ ਵੀ ਭਾਰਤ ਦੀ ਮਹਿਲਾ ਤੇ ਪੁਰਸ਼ਾਂ ਦੀ ਟੀਮ ਨੇ ਕੈਨੇਡਾ ਦੀਆਂ ਟੀਮਾਂ ਨੂੰ ਹਰਾ ਦਿੱਤਾ। ਭਾਰਤ ਦੀ ਦੋਵੇਂ ਹਾਕੀ ਟੀਮਾਂ ਨੇ ਕੈਨੇਡਾ ਦੀ ਦੋਵੇਂ ਟੀਮਾ ’ਤੇ ਦੋਹਰਾ ਹਮਲਾ ਕੀਤਾ। ਭਾਰਤ ਦੀ ਦੋਵੇਂ ਟੀਮਾਂ ਦੇ ਮੁਕਾਬਲੇ ਕੈਨੇਡਾ ਨਾਲ ਹੀ ਸਨ, ਜਿਸ ਵਿਚ ਭਾਰਤ ਨੇ ਦੋਵੇਂ ਮੈਚ ਜਿੱਤੇ। ਪਹਿਲਾਂ ਮਹਿਲਾ ਟੀਮ 3-2 ਨਾਲ ਜਿੱਤੀ। ਫੇਰ ਪੁਰਸ਼ਾਂ ਦੀ ਟੀਮ ਨੇ 8-0 ਨਾਲ ਜਿੱਤ ਹਾਸਲ ਕੀਤੀ। ਮਹਿਲਾ ਟੀਮ ਨੇ ਪੰਜਵੀਂ ਵਾਰ ਸੈਮੀਫਾਈਨਲ ਵਿਚ ਐਂਟਰ ਕੀਤਾ।