Home ਤਾਜ਼ਾ ਖਬਰਾਂ ਰਾਹੁਲ ਗਾਂਧੀ ਵਲੋਂ ਸਿੱਧੂ ਨੂੰ ਸ੍ਰੀਨਗਰ ਰੈਲੀ ਲਈ ਸੱਦਾ ਦੇਣ ’ਤੇ ਪੰਜਾਬ ਕਾਂਗਰਸ ਹੋਈ ਬੇਚੈਨ

ਰਾਹੁਲ ਗਾਂਧੀ ਵਲੋਂ ਸਿੱਧੂ ਨੂੰ ਸ੍ਰੀਨਗਰ ਰੈਲੀ ਲਈ ਸੱਦਾ ਦੇਣ ’ਤੇ ਪੰਜਾਬ ਕਾਂਗਰਸ ਹੋਈ ਬੇਚੈਨ

0
ਰਾਹੁਲ ਗਾਂਧੀ ਵਲੋਂ ਸਿੱਧੂ ਨੂੰ ਸ੍ਰੀਨਗਰ ਰੈਲੀ ਲਈ ਸੱਦਾ ਦੇਣ ’ਤੇ ਪੰਜਾਬ ਕਾਂਗਰਸ ਹੋਈ ਬੇਚੈਨ

ਸ੍ਰੀਨਗਰ, 21 ਜਨਵਰੀ, ਹ.ਬ. : ਪੰਜਾਬ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਵਿੱਚ ਇਨ੍ਹੀਂ ਦਿਨੀਂ ਬੇਚੈਨੀ ਬਣੀ ਹੋਈ ਹੈ। ਕਾਰਨ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆਉਣਾ। ਕਿਉਂਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਾ ਸਿਰਫ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਕੀਤੀ ਹੈ, ਸਗੋਂ ਉਨ੍ਹਾਂ ਨੂੰ ਸ਼੍ਰੀਨਗਰ ਰੈਲੀ ’ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਹੈ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ’ਚ ਇਨ੍ਹੀਂ ਦਿਨੀਂ ਸਭ ਤੋਂ ਵੱਡਾ ਮੁੱਦਾ ਅਸਲੀ ਕਾਂਗਰਸੀ ਕੌਣ, ਇਹ ਬਣਿਆ ਹੋਇਆ।
।ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਪਟਿਆਲਾ ਸੈਂਟਰਲ ਜੇਲ ’ਚੋਂ ਰਿਹਾਈ ਤੈਅ ਮੰਨੀ ਜਾ ਰਹੀ ਹੈ। ਇਸ ਕਾਰਨ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਕਈ ਆਗੂ ਸਿੱਧੂ ਨੂੰ ਮਿਲਣ ਲਈ ਪਹੁੰਚ ਰਹੇ ਹਨ। ਇਹ ਤਾਂ ਸਭ ਨੂੰ ਪਤਾ ਹੈ ਕਿ ਸਿੱਧੂ ਦੇ ਪੰਜਾਬ ਕਾਂਗਰਸ ਵਿੱਚ ਰਹਿੰਦਿਆਂ ਵੀ ਪਾਰਟੀ ਵਿੱਚ ਦੋ ਧੜੇ ਬਣੇ ਰਹੇ ਅਤੇ ਹੁਣ ਵੀ ਉਹੀ ਤਸਵੀਰ ਸਾਹਮਣੇ ਹੈ। ਨਤੀਜੇ ਵਜੋਂ ਪੁਰਾਣੀ ਲੀਡਰਸ਼ਿਪ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਅਸਲੀ ਕਾਂਗਰਸੀ ਕੌਣ ਹੈ।