Home ਸਾਹਿਤਕ ਰਿਕਸ਼ਾ ਅਤੇ ਜਹਾਜ਼ ਦੀ ਪੌੜੀਆਂ

ਰਿਕਸ਼ਾ ਅਤੇ ਜਹਾਜ਼ ਦੀ ਪੌੜੀਆਂ

0
ਰਿਕਸ਼ਾ ਅਤੇ ਜਹਾਜ਼ ਦੀ ਪੌੜੀਆਂ
Kolkata, WB, India - April 21, 2015: Taken this picture in city of Kolkata in India of an old man riding rickshaw in hor summer afternoon. There are two rickshaw in the picture one coming towards the camera and another moving away. This is a widespread cost effective travel option where it cost less thn a dollar. THis helped many poor people with minimal investment earn living.

ਪਿਛਲੇ ਦਿਨੀਂ ਆਪਣੇ ਦੋਸਤ ਨਾਲ ਉਸ ਦੀ ਮਾਤਾ ਜੀ ਦੀ ਦਵਾਈ ਲੈਣ ਲਈ ਬਠਿੰਡੇ ਜਾਣ ਦਾ ਮੌਕਾ ਮਿਲਿਆ ਤਾਂ ਗੱਡੀ ਰਾਹੀਂ ਬਠਿੰਡਾ ਪਹੁੰਚੇ। ਰਾਹ ਵਿੱਚ ਅਨੇਕਾਂ ਜੀਵਨ ਦੀਆਂ ਗਤੀਵਿਧੀਆਂ ਨੂੰ ਫ਼ਰੋਲਦੇ ਹੋਏ ਪੁਰਾਣੀਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਤਕਰੀਬਨ ਗਿਆਰਾਂ ਵਜੇ ਤਕ ਅਸੀਂ ਬਠਿੰਡੇ ਗਲੋਬਲ ਹਸਪਤਾਲ ਵਿੱਚ ਪਹੁੰਚ ਗਏ । ਹਸਪਤਾਲ ਵਿੱਚ ਮਰੀਜ਼ਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।
ਦੋਸਤ ਨੂੰ ਕਿਹਾ ਕਿ ਤੁਸੀਂ ਮਾਤਾ ਜੀ ਕੋਲ ਬੈਠੋ ਮੈਂ ਥੱਲੇ ਚੱਲਿਆ ਹਾਂ, ਹਸਪਤਾਲ ਦੀਆਂ ਪੌੜੀਆਂ ਉਤਰ ਕਿ ਬਾਹਰ ਰੋਡ ‘ਤੇ ਆ ਗਿਆ। ਮਨ ਹੀ ਮਨ ਚਾਹ ਦੀਆਂ ਚੁਸਕੀਆਂ ਨੂੰ ਭਾਲ ਰਿਹਾ ਸੀ ਅਤੇ ਚਾਰੇ ਪਾਸੇ ਨਿਗ੍ਹਾ ਮਾਰੀ ਤਾਂ ਇਕ ਚਾਹ ਵਾਲਾ ਖੋਖਾ ਨਜ਼ਰ ਆਇਆ। ਉਹ ਚਾਹ ਵਾਲੇ ਖੋਖੇ ‘ਤੇ ਪਹੁੰਚ ਕੇ ਬਾਬਾ ਜੀ ਨੂੰ ਕਿਹਾ ਕਿ ਇੱਕ ਕੱਪ ਚਾਹ ਦਾ ਦਿਓ ਜੀ। ਇੰਨੇ ਨੂੰ ਸਾਹਮਣੇ ਇਕ ਆਈਲੈਟਸ ਸੈਂਟਰ ‘ਤੇ ਨਜ਼ਰ ਪਈ। ਉੱਥੇ ਕਈ ਨੌਜਵਾਨ ਮੁੰਡੇ ਕੁੜੀਆਂ ਆ ਜਾ ਰਹੇ ਸਨ। ਬਾਬਾ ਜੀ ਨੇ ਚਾਹ ਦੀ ਗਲਾਸੀ ਹੱਥ ਵਿੱਚ ਫੜ੍ਹਾਈ ਅਤੇ ਚਾਹ ਦੀਆਂ ਚੁਸਕੀਆਂ ਦਾ ਆਨੰਦ ਲੈਣ ਲੱਗਾ।
ਇੰਨੇ ਨੂੰ ਇੱਕ ਜੋੜਾ ਰਿਕਸ਼ੇ ‘ਤੇ ਆਇਆ। ਰਿਕਸ਼ੇ ਵਾਲੇ ਭਾਈ ਦੀਆਂ ਮੱਥੇ ਦੀਆਂ ਤਿਉੜੀਆਂ ‘ਤੇ ਆਇਆ ਹੋਇਆ ਪਸੀਨਾ ਏ ਦੱਸ ਰਿਹਾ ਸੀ ਕਿ ਲੱਗਦਾ ਕਾਫ਼ੀ ਦੂਰ ਤੋਂ ਇਨ੍ਹਾਂ ਨੂੰ ਇੱਥੋਂ ਤੱਕ ਲੈ ਕੇ ਆਇਆ ਹੈ। ਚੋਰੀ ਚੋਰੀ ਰਿਕਸ਼ਾ ਚਾਲਕ ਦੀਆਂ ਅੱਖਾਂ ਨੂੰ ਵੇਖਿਆ ਤਾਂ ਉਹ ਜੋੜੇ ਦੀਆਂ ਜੇਬਾਂ ਵੱਲ ਤੱਕਣ ਲੱਗਾ। ਉਸ ਸਵਾਰੀ ਜੋੜੇ ਨੇ ਬਾਬਾ ਜੀ ਨੂੰ ਪੁੱਛਿਆ ਕਿ ਦੱਸੋ ਕਿੰਨਾ ਕਿਰਾਇਆ ਲੈਣਾ ਹੈ ਤਾਂ ਬਾਬੇ ਜੀ ਨੇ ਸਹਿਜਤਾ ਨਾਲ ਕਹਿੰਦੇ ਹੋਏ ਕਹਿ ਕੀ ਪੁੱਤਰ ਜੀ ਤੁਸੀਂ ਮੈਨੂੰ ਸੱਤਰ ਰੁਪਏ ਦੇ ਦਿਓ।
ਇਹ ਸੁਣਦਿਆਂ ਹੀ ਜੋੜਾ ਅੱਗ ਬਗੋਲਾ ਹੋ ਗਿਆ। ਬੋਲਣ ਲੱਗੇ ਇੱਥੋਂ ਤਾਂ ਅਸੀਂ ਆਏ ਹਾਂ ਕਿੰਨੀ ਕੁ ਦੂਰ ਤੋਂ ਤੁਸੀਂ ਸਾਨੂੰ ਲੈ ਕੇ ਆਏ ਹੋ। ਬਾਬਾ ਜੀ ਦੇ ਸੱਤਰ ਰੁਪਈਆਂ ਦੇ ਬਦਲੇ ਉਨ੍ਹਾਂ ਨੇ ਸੱਤਰ ਕੁ ਸਵਾਲ ਬਾਬਾ ਜੀ ਅੱਗੇ ਕੱਢ ਕੇ ਰੱਖ ਦਿੱਤੇ। ਬਾਬਾ ਜੀ ਨੂੰ ਕਹਿਣ ਲੱਗੇ ਅਸੀਂ ਤਾਂ ਸਿਰਫ਼ ਪੰਜਾਹ ਰੁਪਏ ਦੇਣੇ ਹਨ। ਰਿਕਸ਼ਾ ਚਾਲਕ ਨੇ ਜਵਾਬ ਦਿੱਤਾ ਜਿਵੇਂ ਤੁਹਾਡੀ ਖ਼ੁਸ਼ੀ ਹੈ, ਮੈਨੂੰ ਮਨਜ਼ੂਰ ਹੈ।
ਉਨ੍ਹਾਂ ਨੇ ਰਿਕਸ਼ਾ ਚਾਲਕ ਨੂੰ ਪੰਜਾਹ ਰੁਪਏ ਦਿੱਤੇ ਅਤੇ ਆਈਲੈਟਸ ਸੈਂਟਰ ਦੀਆਂ ਪੌੜੀਆਂ ਚੜ੍ਹਨ ਲੱਗੇ। ਉਸ ਜੋੜੇ ਵੱਲ ਦੇਖ ਕੇ ਸੋਚ ਰਿਹਾ ਸੀ ਕਿ ਇਹ ਜਹਾਜ਼ ਦੀਆਂ ਪੌੜੀਆਂ ਨੂੰ ਕਿਸ ਤਰ੍ਹਾਂ ਚੜ੍ਹਨਗੇ? ਕੀ ਇਹ ਜਹਾਜ਼ ਦੀਆਂ ਪੌੜੀਆਂ ਚੜ੍ਹਨ ਲਾਈਕ ਹਨ? ਜਾਣਾ ਇਨ੍ਹਾਂ ਲੋਕਾਂ ਨੇ ਬਾਹਰਲੇ ਦੇਸ਼ਾਂ ‘ਚ ਹੈ, ਲੜੀ ਇਹ ਰਿਕਸ਼ੇ ਵਾਲੇ ਨਾਲ ਜਾਂਦੇ ਹਨ। ਉਸ ਦੀ ਮਿਹਨਤ ਮਜ਼ਦੂਰੀ ਦਾ ਵੀ ਪੂਰਾ ਮੁੱਲ ਨਹੀਂ ਦੇ ਰਹੇ। ਜੋ ਇੱਕ ਡੰਗਰਾਂ ਵਾਂਗ ਉਨ੍ਹਾਂ ਨੂੰ ਢੋਹ ਕੇ ਇੱਥੋਂ ਤੱਕ ਲੈ ਕੇ ਆਇਆ ਹੈ।
ਸੋਚ ਰਿਹਾ ਸੀ ਕਿ ਜਿੰਨਾ ਇਹ ਰਿਕਸ਼ੇ ਵਾਲੇ ਨਾਲ ਲੜੇ ਸਨ, ਜੇਕਰ ਇਹ ਆਪਣੇ ਹੀ ਹੱਕਾਂ ਲਈ ਅਸੀਂ ਸਰਕਾਰਾਂ ਨਾਲ ਲੜੀਏ ਤਾਂ ਸ਼ਾਇਦ ਸਾਨੂੰ ਬਾਹਰ ਜਾਣ ਦੀ ਲੋੜ ਹੀ ਕਿਉਂ ਪਵੇ। ਦੂਜੇ ਪਾਸੇ ਝਾਤੀ ਮਾਰੀ ਜਾਵੇ ਤਾਂ ਜੇਕਰ ਇਨ੍ਹਾਂ ਲੋਕਾਂ ਨੇ ਬਾਹਰ ਜਾਣ ‘ਤੇ ਲੱਖਾਂ ਰੁਪਏ ਲਾਉਣੇ ਹਨ ਤਾਂ ਇਕ ਰਿਕਸ਼ਾ ਚਾਲਕ ਦਾ ਕਿਰਾਇਆ ਵੀ ਨਹੀਂ ਭਰ ਸਕਦੇ ਅਤੇ ਉਸ ਰਿਕਸ਼ੇ ਵਾਲੇ ਚਾਲਕ ਦਾ ਜਿਗਰਾ ਦੇਖੋ ਸੱਤਰ ਰੁਪਏ ਦੀ ਬਜਾਏ ਪੰਜਾਹ ਰੁਪਏ ਲੈ ਕੇ ਵੀ ਖੁਸ਼ ਸੀ। ਸੋਚੋ ਬਾਹਰ ਜਾਣ ਦੇ ਲਾਈਕ ਕੋਣ ਹੈ ਅਤੇ ਰਿਕਸ਼ਾ ਚਲਾਉਣ ਦੇ ਲਾਈਕ ਕੋਣ ਹੈ?
ਅਸਲ ਵਿੱਚ ਜੇਕਰ ਅਸੀਂ ਬਾਹਰ ਲੱਖਾਂ ਰੁਪਏ ਲਾ ਕੈ ਜਾਣਾ ਹੈ ਤਾਂ ਸਾਨੂੰ ਇਹੋ ਜਿਹੇ ਲੋਕਾਂ ਦੀ ਮਜ਼ਦੂਰੀ ਦਾ ਪੂਰਾ ਮੁੱਲ ਦੇਣਾ ਚਾਹੀਦਾ ਹੈ, ਉਨ੍ਹਾਂ ਨਾਲ ਲੜਨਾ ਝਗੜਨਾ ਨਹੀਂ ਚਾਹੀਦਾ ਹੈ। ਸੱਚਮੁੱਚ ਜੇਕਰ ਸਾਡੇ ਸੁਪਨੇ ਵੱਡੇ ਹਨ ਤਾਂ ਸਾਡਾ ਦਿਲ ਵੀ ਵੱਡਾ ਹੋਣਾ ਚਾਹੀਦਾ ਹੈ ।
– ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ
9988766013