Home ਤਾਜ਼ਾ ਖਬਰਾਂ ਰਿਸ਼ੀ ਸੁਨਕ ਅਤੇ ਲਿਜ ਟਰੱਸ ’ਚ ਬਹਿਸ ਦੌਰਾਨ ਐਂਕਰ ਨਾਲ ਵਾਪਰਿਆ ਹਾਦਸਾ

ਰਿਸ਼ੀ ਸੁਨਕ ਅਤੇ ਲਿਜ ਟਰੱਸ ’ਚ ਬਹਿਸ ਦੌਰਾਨ ਐਂਕਰ ਨਾਲ ਵਾਪਰਿਆ ਹਾਦਸਾ

0
ਰਿਸ਼ੀ ਸੁਨਕ ਅਤੇ ਲਿਜ ਟਰੱਸ ’ਚ ਬਹਿਸ ਦੌਰਾਨ ਐਂਕਰ ਨਾਲ ਵਾਪਰਿਆ ਹਾਦਸਾ

ਲੰਡਨ, 27 ਜੁਲਾਈ, ਹ.ਬ. : ਯੂਕੇ ਦੇ ਅਗਲਾ ਪ੍ਰਧਾਨ ਮੰਤਰੀ ਬਣਨ ਦੇ ਲਈ ਭਾਰਤੀ ਮੂਲ ਦੇ ਰਿਸ਼ੀ ਸੁਨਕ ਅਤੇ ਬ੍ਰਿਟਿਸ਼ ਵਿਦੇਸ਼ ਮੰਤਰੀ ਲਿਜ ਟਰੱਸ ਦੇ ਵਿਚਕਾਰ ਜ਼ੋਦਰਾਰ ਟਕਰਾਅ ਚਲ ਰਿਹਾ ਹੈ। ਦੋਵੇਂ ਨੇਤਾ ਅਲੱਗ ਅਲੱਗ ਰਾਊਂਡ ਵਿਚ ਟੀਵੀ ਡਿਬੇਟ ਵਿਚ ਹਿੱਸਾ ਲੈ ਰਹੇ ਹਨ। ਹੁਣ ਦੋਵੇਂ ਨੇਤਾਵਾਂ ਦੇ ਵਿਚ ਚਲ ਰਹੀ ਸਿਆਸੀ ਬਹਿਸ ਹੁਣ ਪਰਸਨਲ ਅਤੇ ਨਫਰਤ ਵਿਚ ਵੀ ਬਦਲਦੀ ਜਾ ਰਹੀ ਹੈ। ਇਸ ਵਿਚਕਾਰ ਮੰਗਲਵਾਰ ਨੂੰ ਜਦ ਇੱਕ ਟੀਵੀ ਡਿਬੇਟ ਦੇ ਦੌਰਾਨ ਦੋਵੇਂ ਨੇਤਾ ਬਹਿਸ ਕਰ ਰਹੇ ਸੀ ਉਸੇ ਸਮੇਂ ਐਂਕਰ ਬੇਹੋਸ਼ ਹੋ ਕੇ ਡਿੱਗ ਗਈ ਜਿਸ ਤੋਂ ਬਾਅਦ ਟੀਵੀ ਡਿਬੇਟ ਨੂੰ ਵਿਚ ਵਿਚ ਹੀ ਬੰਦ ਕਰਨਾ ਪਿਆ। ਰਿਸ਼ੀ ਸੁਨਕ ਅਤੇ ਲਿਜ਼ ਟਰਸ ਇਹ ਪਤਾ ਲਗਾਉਣ ਲਈ ਵੱਖ-ਵੱਖ ਟੀਵੀ ਬਹਿਸਾਂ ਵਿੱਚ ਹਿੱਸਾ ਲੈ ਰਹੇ ਹਨ ਕਿ ਯੂਕੇ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਅਤੇ ਵੱਖ-ਵੱਖ ਮੁੱਦਿਆਂ ’ਤੇ ਉਨ੍ਹਾਂ ਦਾ ਨਜ਼ਰੀਆ ਕੀ ਹੈ. ਟੀਵੀ ਹੋਸਟ ਮੰਗਲਵਾਰ ਨੂੰ ਇੱਕ ਬਹਿਸ ਦੌਰਾਨ ਬੇਹੋਸ਼ ਹੋ ਕੇ ਡਿੱਗ ਗਈ।