Home ਤਾਜ਼ਾ ਖਬਰਾਂ ਰਿਸ਼ੀ ਸੁਨਕ ’ਤੇ ਭੜਕਿਆ ਚੀਨ ਦਾ ਗਲੋਬਲ ਟਾਈਮਸ

ਰਿਸ਼ੀ ਸੁਨਕ ’ਤੇ ਭੜਕਿਆ ਚੀਨ ਦਾ ਗਲੋਬਲ ਟਾਈਮਸ

0
ਰਿਸ਼ੀ ਸੁਨਕ ’ਤੇ ਭੜਕਿਆ ਚੀਨ ਦਾ ਗਲੋਬਲ ਟਾਈਮਸ

ਨਵੀਂ ਦਿੱਲੀ, 28 ਜੁਲਾਈ, ਹ.ਬ. : ਯੂਕੇ ਵਿਚ ਬੋਰਿਸ ਜੌਨਸਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਅਪਣੇ ਆਖਰੀ ਦੌਰ ਵਿਚ ਹੈ। ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਦੇ ਲਈ ਬਚੇ ਦੋ ਉਮੀਦਵਾਰ ਇੱਕ ਦੂਜੇ ਦੇ ਵਿਰੁੱਧ ਜ਼ੋਰ ਅਜ਼ਮਾਇਸ ਕਰ ਰਹੇ ਹਨ। ਰਿਸ਼ੀ ਸੁਨਕ ਅਤੇ ਲਿਜ਼ ਟਰੱਸ ਦੋਵਾਂ ਨੇ ਹੀ ਇਸ ਵਾਰ ਦੀ ਚੋਣਾਂ ਵਿਚ ਚੀਨ ਦੇ ਖ਼ਿਲਾਫ਼ ਹਮਲਾਵਰ ਰੁਖ ਅਪਣਾਇਆ ਹੇ। ਇਸ ਨੂੰ ਲੈ ਕੇ ਚੀਨ ਦੇ ਸਰਕਾਰੀ ਅਖਬਾਰ ਨੇ ਹੈਰਾਨੀ ਜਤਾਈ ਹੈ।
ਚੀਨ ਦੇ ਮੁੱਖ ਅਖ਼ਬਾਰ ਕਹੇ ਜਾਣ ਵਾਲੇ ਗਲੋਬਲ ਟਾਈਮਸ ਨੇ ਦੋਵੇਂ ਹੀ ਦਾਅਵੇਦਾਰਾਂ ’ਤੇ ਇਸ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਹੈ। ਗਲੋਬਲ ਟਾਈਮਜ਼ ਨੇ ਆਪਣੇ ਸੰਪਾਦਕੀ ’ਚ ਲਿਖਿਆ ਹੈ ਕਿ ਲਿਜ਼ ਟਰਸ ਪਿਛਲੇ ਸਮੇਂ ’ਚ ਚੀਨ ’ਤੇ ਹਮਲਾਵਰ ਰਹੀ ਹੈ, ਇਸ ਲਈ ਉਸ ਦਾ ਚੀਨ ਵਿਰੋਧੀ ਬਿਆਨ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਮ ਤੌਰ ’ਤੇ ਸੰਤੁਲਿਤ ਸੁਨਕ ਨੇ ਅਚਾਨਕ ਚੀਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।