Home ਤਾਜ਼ਾ ਖਬਰਾਂ ਰਿਸ਼ੀ ਸੁਨਕ ਨੇ ਕੌਮਾਂਤਰੀ ਸੁਰੱਖਿਆ ਲਈ ਚੀਨ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ

ਰਿਸ਼ੀ ਸੁਨਕ ਨੇ ਕੌਮਾਂਤਰੀ ਸੁਰੱਖਿਆ ਲਈ ਚੀਨ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ

0
ਰਿਸ਼ੀ ਸੁਨਕ ਨੇ ਕੌਮਾਂਤਰੀ ਸੁਰੱਖਿਆ ਲਈ ਚੀਨ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ

ਲੰਡਨ, 25 ਜੁਲਾਈ, ਹ.ਬ. : ਭਾਰਤੀ ਮੂਲ ਦੇ ਬਰਤਾਨਵੀ ਪੀਐਮ ਉਮੀਦਵਾਰ ਰਿਸ਼ੀ ਸੁਨਕ ਨੇ ਚੀਨ ਨੂੰ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਬਣਦੇ ਹਨਂ ਤਾਂ ਉਹ ਚੀਨ ਦੇ ਖ਼ਿਲਾਫ਼ ਕਾਫੀ ਜ਼ਿਆਦਾ ਸਖ਼ਤ ਰਹਿਣਗੇ। ਰਿਸ਼ੀ ਸੁਨਕ ਨੇ ਕਿਹਾ ਕਿ ਕੌਮਾਂਤਰੀ ਸੁਰੱਖਿਆ ਦੇ ਲਈ ਚੀਨ ਸਭ ਤੋਂ ਵੱਡਾ ਖ਼ਤਰਾ ਹਨ ਅਤੇ ਉਸ ਨਾਲ ਨਿਪਟਣਾ ਜ਼ਰੂਰੀ ਹੈ।
ਦਰਅਸਲ ਯੂਕੇ ਵਿਚ ਨਵੇਂ ਪ੍ਰਧਾਨ ਮੰਤਰੀ ਲਈ ਚੋਣਾਂ ਚਲ ਰਹੀਆਂ ਹਨ ਅਤੇ ਵੋਟਿੰਗ ਦਾ ਆਖਰੀ ਪੜਾਅ ਬਾਕੀ ਹੈ, ਜਿਸ ਵਿਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਦੋ ਉਮੀਦਵਾਰ ਰਿਸ਼ੀ ਸੁਨਕ ਅਤੇ ਲਿਜ ਟਰੱਸ ਦੇ ਵਿਚ ਮੁਕਾਬਲਾ ਹੈ।
ਲਿਜ ਟਰੱਸ ਨੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਚੀਨ ਤੇ ਰੂਸ ਨੂੰ ਲੈ ਕੇ ਨਰਮ ਹੋਣ ਦਾ ਦੋਸ਼ ਲਗਾਇਆ ਸੀ। ਚੀਨ ਦੀ ਸਰਕਾਰੀ ਮੀਡੀਆ ਗਲੋਬਲ ਟਾਈਮਸ ਵਿਚ ਲਿਖੇ ਗਏ ਇੱਕ ਲੇਖ ਨੇ ਇਸ ਬਹਿਸ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਬ੍ਰਿਟੇਨ ਅਤੇ ਚੀਨ ਦੇ ਸਬੰਧਾਂ ਨੂੰ ਮੁੜ ਤੋਂ ਵਿਕਸਿਤ ਕਰਲ ਦੇ ਲਈ ਇੱਕ ਸਪਸ਼ਟ ਅਤੇ ਵਿਵਹਾਰਕ ਦ੍ਰਿਸ਼ਟੀਕੋਣ ਦੇ ਨਾਲ ਰਿਸ਼ੀ ਸੁਨਕ ਹੀ ਇੱਕ ਇੱਕ ਉਮੀਦਵਾਰ ਹਨ। ਬ੍ਰਿਟਿਸ਼ ਅਖ਼ਬਾਰ ਡੇਲੀ ਮੇਲ, ਜੋ ਸਿੱਧੇ ਤੌਰ ’ਤੇ ਬੋਰਿਸ ਜੌਨਸਨ ਦੇ ਉਤਰਾਧਿਕਾਰੀ ਦੇ ਤੌਰ ’ਤੇ ਲਿਜ ਟਰੱਸ ਦੀ ਦਾਅਵੇਦਾਰੀ ਦਾ ਸਮਰਥਨ ਕਰ ਰਿਹਾ ਹੈ, ਉਸ ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਇਹ ਇੱਕ ਅਜਿਹਾ ਸਮਰਥਨ ਹੈ ਜੋ ਕੋਈ ਨਹੀਂ ਚਾਹੁੰਦਾ ਹੈ।