Home ਪੰਜਾਬ ਰੁੱਸੀ ਪਤਨੀ ਨੂੰ ਲੈਣ ਗਏ ਜਵਾਈ ਦਾ ਸਹੁਰਿਆਂ ਨੇ ਕੀਤਾ ਕੁਟਾਪਾ

ਰੁੱਸੀ ਪਤਨੀ ਨੂੰ ਲੈਣ ਗਏ ਜਵਾਈ ਦਾ ਸਹੁਰਿਆਂ ਨੇ ਕੀਤਾ ਕੁਟਾਪਾ

0
ਰੁੱਸੀ ਪਤਨੀ ਨੂੰ ਲੈਣ ਗਏ ਜਵਾਈ ਦਾ ਸਹੁਰਿਆਂ ਨੇ ਕੀਤਾ ਕੁਟਾਪਾ

ਜਲੰਧਰ, 25 ਮਾਰਚ, ਹ.ਬ. : ਪਤੀ-ਪਤਨੀ ਦੇ ਵਿਚ ਝਗੜੇ ਕਾਰਨ ਪਰਵਾਰ ਟੁੱਟਣ ਦੀ ਨੌਬਤ ਆ ਗਈ। ਹੋਇਆ ਇੰਜ ਕਿ ਪਤੀ ਅਤੇ ਪਤਨੀ ਦੇ ਵਿਚ ਮਾਮੂਲੀ ਝਗੜਾ ਹੋਇਆ ਸੀ, ਇਸ ਦਾ ਪਤਾ ਚਲਿਆ ਤਾਂ ਪੇਕੇ ਵਾਲੇ ਆਏ ਅਤੇ ਉਸ ਨੂੰ ਨਾਲ ਲੈ ਗਏ। ਪਤੀ ਉਸ ਨੂੰ ਲੈਣ ਦੇ ਲਈ ਗਿਆ ਤਾਂ ਸੱਸ-ਸਹੁਰੇ ਅਤੇ ਸਾਲੇ ਨੇ ਉਸ ਦੀ ਚੰਗਾ ਕੁਟਾਪਾ ਕੀਤਾ।
ਉਸ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ। ਜਿੱਥੇ ਪੁਲਿਸ ਨੇ ਉਸ ਦੇ ਬਿਆਨ ਲੈਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਿੱਠਾਪੁਰ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਟੈਕਸੀ ਡਰਾਈਵਰ ਹੈ। ਦੋ ਸਾਲ ਪਹਿਲਾਂ ਉਸ ਦਾ ਵਿਆਹ ਨਕੋਦਰ ਦੇ ਮੁਹੱਲਾ ਗੜਿਆ ਵਿਚ ਮਸੀਤ ਵਾਲੀ ਗਲੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਲ ਹੋÎੲਆ ਸੀ। 3 ਮਹੀਨੇ ਪਹਿਲਾਂ ਉਸ ਦਾ ਪਤਨੀ ਦੇ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਉਸ ਦਾ ਸਹੁਰਾ ਦਲਵੀਰ ਸਿੰਘ, ਸੱਸ ਜਸਵਿੰਦਰ ਕੌਰ ਅਤੇ ਪਤਨੀ ਦਾ ਭਰਾ ਲਾਡੀ ਦੋ ਹੋਰ ਵਿਅਕਤੀਆਂ ਦੇ ਨਾਲ ਉਸ ਦੀ ਪਤਨੀ ਮਨਪ੍ਰੀਤ ਨੂੰ ਨਾਲ ਲੈ ਗਿਆ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਥਾਣਾ ਸਿਟੀ ਨਕੋਦਰ ਵਿਚ ਸ਼ਿਕਾਇਤ ਦਿੱਤੀ। ਬੁਲਾਉਣ ਤੋਂ ਬਾਅਦ ਸਹੁਰੇ ਵਾਲੇ ਥਾਣੇ ਨਹੀਂ ਆਏ। ਬੀਤੇ ਦਿਨ ਕੁਝ ਲੋਕਾਂ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ। ਉਸ ਸਮੇਂ ਰਾਤ ਕਰੀਬ 8 ਵੱਜ ਰਹੇ ਸੀ। ਇਸ ਦੇ ਬਾਵਜੂਦ ਉਸ ਦੀ ਪਤਨੀ ਮਨਪ੍ਰੀਤ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸੱਸ ਜਸਵਿੰਦਰ ਕੌਰ ਨੇ ਉਸ ਦੇ ਹੱਥ ਫੜ ਲਏ ਅਤੇ ਸਹੁਰੇ ਨੇ ਮੂੰਹ ’ਤੇ ਕੜੇ ਨਾਲ ਵਾਰ ਕੀਤੇ। ਉਸ ਤੋਂ ਬਾਅਦ ਸਾਲੇ ਲਾਡੀ ਨੇ ਵੀ ਉਸ ਦੇ ਨਾਲ ਮਾਰਕੁੱਟ ਕੀਤੀ। ਉਸ ਦੇ ਸਿਰ ’ਤੇ ਦਾਤਰ ਮਾਰੀ। ਉਸ ਦੀ ਹਾਲਤ ਵਿਗੜਨ ’ਤੇ ਭਰਾ ਨੇ ਇਲਾਜ ਲਈ ਹਸਪਤਾਲ ਦਾਖਲ ਕਰਾਇਆ।