Home ਦੁਨੀਆ ਰੂਸ ਤੇ ਈਰਾਨ ਵਿਚ 40 ਅਰਬ ਡਾਲਰ ਦਾ ਹੋਇਆ ਸਮਝੌਤਾ

ਰੂਸ ਤੇ ਈਰਾਨ ਵਿਚ 40 ਅਰਬ ਡਾਲਰ ਦਾ ਹੋਇਆ ਸਮਝੌਤਾ

0
ਰੂਸ ਤੇ ਈਰਾਨ ਵਿਚ 40 ਅਰਬ ਡਾਲਰ ਦਾ ਹੋਇਆ ਸਮਝੌਤਾ

ਖਮੇਨੇਈ ਨੇ ਨਾਟੋ ਮੁਲਕਾਂ ਨੂੰ ਖ਼ਤਰਨਾਕ ਕਰਾਰ ਦਿੱਤਾ
ਤਹਿਰਾਨ, 21 ਜੁਲਾਈ, ਹ.ਬ. : ਰੂਸ-ਯੂਕਰੇਨ ਯੁੱਧ ਨੂੰ ਪੰਜ ਮਹੀਨੇ ਹੋ ਗਏ ਹਨ, ਪਰ ਬੁੱਧਵਾਰ ਨੂੰ ਰੂਸੀ ਫੌਜ ਨੇ ਯੂਕਰੇਨ ਦੇ ਡੋਨਬਾਸ ਖੇਤਰ ’ਤੇ ਬੰਬਾਰੀ ਜਾਰੀ ਰੱਖੀ। ਦੂਜੇ ਪਾਸੇ ਈਰਾਨ ਦੇ ਦੌਰੇ ’ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤਹਿਰਾਨ ’ਚ ਕਰੀਬ 40 ਅਰਬ ਡਾਲਰ ਦਾ ਸੌਦਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਨਾਲ ਵੀ ਮੁਲਾਕਾਤ ਕੀਤੀ। ਖਮੇਨੇਈ ਨੇ ਨਾਟੋ ਦੇਸ਼ਾਂ ਨੂੰ ਖਤਰਨਾਕ ਜੀਵ ਦੱਸਿਆ। ਰੂਸ-ਇਰਾਨ ’ਚ ਸਮਝੌਤੇ ਦੇ ਤਹਿਤ ਤੇਲ ਅਤੇ ਗੈਸ ਖੇਤਰ ਦੇ ਵਿਕਾਸ ਦੀ ਗੱਲ ਕੀਤੀ ਗਈ। ਜਦੋਂ ਕਿ ਅਮਰੀਕਾ ਨੇ ਇਸ ਸੌਦੇ ਵਿੱਚ ਡਰੋਨਾਂ ਦੀ ਖਰੀਦ ਨੂੰ ਮੁੱਖ ਸਮਝੌਤਾ ਦੱਸਿਆ ਹੈ। ਪੁਤਿਨ-ਖਮਨੇਈ ਬੈਠਕ ’ਚ ਈਰਾਨ ਦੇ ਸੁਪਰੀਮ ਲੀਡਰ ਨੇ ਕਿਹਾ ਕਿ ਪੱਛਮੀ ਦੇਸ਼ ਮਜ਼ਬੂਤ ਅਤੇ ਆਜ਼ਾਦ ਰੂਸ ਦਾ ਵਿਰੋਧ ਕਰ ਰਹੇ ਹਨ। ਉਸ ਨੇ ਪੁਤਿਨ ਨੂੰ ਕਿਹਾ, ਯੁੱਧ ਇੱਕ ਹਿੰਸਕ ਅਤੇ ਮੁਸ਼ਕਲ ਮੁੱਦਾ ਹੈ, ਪਰ ਜਿੱਥੋਂ ਤੱਕ ਯੂਕਰੇਨ ਦਾ ਸਵਾਲ ਹੈ, ਤੁਸੀਂ ਇਸ ਦੀ ਸ਼ੁਰੂਆਤ ਨਹੀਂ ਕੀਤੀ, ਪਰ ਦੂਜੇ ਪੱਖ ਨੇ ਉਹ ਕੀਤਾ ਜਿਸ ਨਾਲ ਯੁੱਧ ਸ਼ੁਰੂ ਹੋਇਆ। ਉਸ ਨੇ ਕਿਹਾ, ਜੇਕਰ ਨਾਟੋ ਨੂੰ ਯੂਕਰੇਨ ਵਿੱਚ ਨਾ ਰੋਕਿਆ ਗਿਆ ਤਾਂ ਇਹ ਉਹੀ ਜੰਗ ਸ਼ੁਰੂ ਕਰੇਗਾ ਅਤੇ ਕ੍ਰੀਮੀਆ ਨੂੰ ਬਹਾਨਾ ਬਣਾ ਦੇਵੇਗਾ।