
ਬਗੈਰ ਵਿਵਸਥਾ ਦੇ ਠੰਢ ’ਚ ਲੜਨ ਲਈ ਆ ਰਹੀ ਦਿੱਕਤ
ਮਾਸਕੋ, 16 ਜਨਵਰੀ, ਹ.ਬ. : ਯੂਕਰੇਨ ਨਾਲ ਜੰਗ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰੂਸੀ ਫੌਜ ਨੇ ਪੁਤਿਨ ਨੂੰ ਬਗਾਵਤ ਦੀ ਧਮਕੀ ਦਿੱਤੀ ਹੈ। ਦਰਅਸਲ, ਰੂਸੀ ਸੈਨਿਕਾਂ ਨੇ ਵਲਾਦੀਮੀਰ ਪੁਤਿਨ ਦੇ ਨਾਮ ’ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਦੁਸ਼ਮਣ ਨਾਲ ਲੜਨ ਤੋਂ ਪਹਿਲਾਂ ਖਤਰਨਾਕ ਠੰਡ ਦਾ ਜ਼ੋਖਮ ਉਠਾ ਰਹੇ ਹਾਂ।
ਪੁਤਿਨ ਦੇ ਸੈਨਿਕਾਂ ਨੇ ਕਿਹਾ ਹੈ ਕਿ ਲੋੜੀਂਦੇ ਰਾਸ਼ਨ ਅਤੇ ਹਥਿਆਰਾਂ ਤੋਂ ਬਿਨਾਂ ਮਾਇਨਸ 25 ਡਿਗਰੀ ਸੈਲਸੀਅਸ ਵਿੱਚ ਲੜਨਾ ਅਸੰਭਵ ਹੈ। ਅਸੀਂ ਲੜਾਈ ਤੋਂ ਪਹਿਲਾਂ ਹੀ ਬਰਫ਼ ਵਿਚ ਜੰਮ ਜਾਵਾਂਗੇ।