ਜਾਣੋ, ਯੂਕਰੇਨ ਨੂੰ ਕਿਸ ਦੇਸ਼ ਨੇ ਦਿੱਤੇ ਹਥਿਆਰ
ਕੀਵ, 12 ਮਈ, ਹ.ਬ. : ਬਰਤਾਨਵੀ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਸਟੌਰਮ ਸ਼ੈਡੋ ਦੇਵੇਗੀ। ਇਸ ਨਾਲ ਬ੍ਰਿਟੇਨ, ਯੂਕਰੇਨ ਨੂੰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਪ੍ਰਦਾਨ ਕਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਬ੍ਰਿਟੇਨ ਤੋਂ ਸਟੌਰਮ ਸ਼ੈਡੋ ਮਿਜ਼ਾਈਲਾਂ ਮਿਲਣ ਤੋਂ ਬਾਅਦ ਰੂਸ ਦੇ ਖਿਲਾਫ ਯੂਕਰੇਨ ਦੀ ਤਾਕਤ ਕਾਫੀ ਵਧ ਜਾਵੇਗੀ ਅਤੇ ਉਸ ਦੀ ਹਮਲਾ ਕਰਨ ਦੀ ਸਮਰੱਥਾ ਬਿਹਤਰ ਹੋਵੇਗੀ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲੇਸ ਨੇ ਕਿਹਾ ਕਿ ‘ਅੱਜ ਮੈਂ ਪੁਸ਼ਟੀ ਕਰਦਾ ਹਾਂ ਕਿ ਬ੍ਰਿਟੇਨ ਯੂਕਰੇਨ ਨੂੰ ਸਟੌਰਮ ਸ਼ੈਡੋ ਮਿਜ਼ਾਈਲਾਂ ਦਾਨ ਕਰੇਗਾ। ਇਨ੍ਹਾਂ ਦਾਨ ਕੀਤੇ ਹਥਿਆਰਾਂ ਨਾਲ ਯੂਕਰੇਨ, ਰੂਸ ਦੀ ਤਬਾਹੀ ਤੋਂ ਆਪਣਾ ਬਚਾਅ ਕਰ ਸਕੇਗਾ।