Home ਅਮਰੀਕਾ ਰੂਸ ਦੇ ਜਹਾਜ਼ ਨੇ ਅਮਰੀਕੀ ਡਰੋਨ ਨੂੰ ਟੱਕਰ ਮਾਰ ਕੇ ਕਾਲਾ ਸਾਗਰ ਵਿਚ ਡੇਗਿਆ

ਰੂਸ ਦੇ ਜਹਾਜ਼ ਨੇ ਅਮਰੀਕੀ ਡਰੋਨ ਨੂੰ ਟੱਕਰ ਮਾਰ ਕੇ ਕਾਲਾ ਸਾਗਰ ਵਿਚ ਡੇਗਿਆ

0


ਕੀਵ, 15 ਮਾਰਚ, ਹ.ਬ. : ਯੂਕਰੇਨ ਯੁੱਧ ਨੂੰ ਲੈ ਕੇ ਰੂਸ ਅਤੇ ਅਮਰੀਕਾ ਵਿਚਾਲੇ ਟਕਰਾਅ ਦੇ ਵਿਚਕਾਰ ਮੰਗਲਵਾਰ ਨੂੰ ਇੱਕ ਰੂਸੀ ਲੜਾਕੂ ਜਹਾਜ਼, ਅਮਰੀਕੀ ਡਰੋਨ ਰੀਪਰ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਡਰੋਨ ਕਾਲੇ ਸਾਗਰ ਵਿੱਚ ਡਿੱਗ ਗਿਆ। ਇਸ ਦੇ ਨਾਲ ਹੀ, ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੂਸ ਨੇ ਇੱਕ ਅਮਰੀਕੀ ਫੌਜੀ ਜਾਸੂਸੀ ਡਰੋਨ ਨੂੰ ਡੇਗ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਦੀ ਸੰਭਾਵਨਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਫੌਜੀ ਡਰੋਨ ਦੇ ਡਿੱਗਣ ਦੀ ਘਟਨਾ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਸੀਂ ਸਖਤ ਇਤਰਾਜ਼ ਪ੍ਰਗਟਾਉਣ ਲਈ ਰੂਸੀ ਰਾਜਦੂਤ ਅਨਾਤੋਲੀ ਐਂਟੋਨੋਵ ਨੂੰ ਤਲਬ ਕੀਤਾ ਹੈ। ਪ੍ਰਾਈਸ ਨੇ ਇਹ ਵੀ ਕਿਹਾ ਕਿ ਰੂਸ ਵਿੱਚ ਅਮਰੀਕੀ ਰਾਜਦੂਤ ਲਿਨ ਟਰੇਸੀ ਨੇ ਵੀ ਰੂਸੀ ਵਿਦੇਸ਼ ਮੰਤਰਾਲੇ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।

ਅਮਰੀਕੀ ਹਵਾਈ ਸੈਨਾ ਦੇ ਅਧਿਕਾਰੀ ਜਨਰਲ ਜੇਮਸ ਹੈਕਰ ਨੇ ਕਿਹਾ, ਸਾਡਾ ਐਮਕਿਊ-9 ਜਹਾਜ਼ ਕਾਲਾ ਸਾਗਰ ਦੇ ਉੱਪਰ ਰੁਟੀਨ ਉਡਾਣ ’ਤੇ ਸੀ। ਇਸ ਦੌਰਾਨ ਇੱਕ ਰੂਸੀ ਜੈਟ ਜਾਣ ਬੁੱਝ ਕੇ ਅਮਰੀਕੀ ਡਰੋਨ ਦੇ ਸਾਹਮਣੇ ਆ ਗਿਆ ਅਤੇ ਟੱਕਰ ਤੋਂ ਬਾਅਦ ਡਰੋਨ ਕਾਲੇ ਸਾਗਰ ਵਿੱਚ ਡਿੱਗ ਗਿਆ। ਅਧਿਕਾਰੀ ਨੇ ਦੱਸਿਆ ਕਿ ਮਾਨਵ ਰਹਿਤ ਡਰੋਨ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਕਾਲਾ ਸਾਗਰ ਅਸਲ ਵਿੱਚ ਉਹ ਖੇਤਰ ਹੈ ਜਿਸ ਦੀਆਂ ਸਰਹੱਦਾਂ ਰੂਸ ਅਤੇ ਅਮਰੀਕਾ ਨਾਲ ਮਿਲਦੀਆਂ ਹਨ। ਯੂਕਰੇਨ ਨੂੰ ਲੈ ਕੇ ਇਸ ਖੇਤਰ ’ਚ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ।

ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੇ ਪ੍ਰੈਸ ਸਕੱਤਰ ਪੈਟ ਰਾਈਡਰ ਨੇ ਕਿਹਾ ਕਿ ਦੋ ਰੂਸੀ ਐਸਯੂ-27 ਜਹਾਜ਼ਾਂ ਨੇ ਲਾਪਰਵਾਹੀ ਅਤੇ ਗੈਰ-ਪੇਸ਼ੇਵਰ ਤਰੀਕੇ ਨਾਲ ਅਮਰੀਕੀ ਹਵਾਈ ਸੈਨਾ ਦੇ ਖੁਫੀਆ, ਨਿਗਰਾਨੀ ਅਤੇ ਜਾਸੂਸੀ ਮਾਨਵ ਰਹਿਤ ਡਰੋਨ ਦਾ ਪਿੱਛਾ ਕੀਤਾ, ਜੋ ਅੰਤਰਰਾਸ਼ਟਰੀ ਹਵਾਈ ਖੇਤਰ ਵਿੱਚ ਸੀ। ਕਾਲਾ ਸਾਗਰ ਉਡਾਣ ’ਤੇ ਸੀ। ਉਨ੍ਹਾਂ ਕਿਹਾ ਕਿ ਟੱਕਰ ਤੋਂ ਪਹਿਲਾਂ ਜਹਾਜ਼ਾਂ ਨੇ ਡਰੋਨ ਦੇ ਸਾਹਮਣੇ ਕਈ ਵਾਰ ਉਡਾਣ ਭਰੀ। ਇਹ ਘਟਨਾ ਅਸੁਰੱਖਿਅਤ ਅਤੇ ਗੈਰ-ਪੇਸ਼ੇਵਰ ਹੋਣ ਦੇ ਨਾਲ-ਨਾਲ ਯੋਗਤਾ ਦੀ ਘਾਟ ਨੂੰ ਦਰਸਾਉਂਦੀ ਹੈ।

ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਦਾ ਲੜਾਕੂ ਜਹਾਜ਼ ਅਮਰੀਕੀ ਡਰੋਨ ਨਾਲ ਨਹੀਂ ਟਕਰਾਇਆ ਪਰ ਡਰੋਨ ਪਹਿਲਾਂ ਹੀ ਕਾਲੇ ਸਾਗਰ ਵਿੱਚ ਡਿੱਗ ਗਿਆ ਸੀ। ਰੂਸ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜੀ ਡਰੋਨ ਰੂਸੀ ਸਰਹੱਦ ’ਤੇ ਤੇਜ਼ੀ ਨਾਲ ਘੁੰਮ ਰਿਹਾ ਸੀ ਅਤੇ ਇਸੇ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ। ਉਸ ਦੇ ਲੜਾਕੂ ਜਹਾਜ਼ ਨੇ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ।

ਇਸ ਦੇ ਨਾਲ ਹੀ ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸੀ ਲੜਾਕੂ ਜਹਾਜ਼ ਨੇ ਅਮਰੀਕੀ ਹਵਾਈ ਸੈਨਾ ਦੇ ਡਰੋਨ ਨੂੰ ਹੇਠਾਂ ਉਤਰਨ ਲਈ ਮਜ਼ਬੂਰ ਕੀਤਾ। ਇਹ ਘਟਨਾ ਰੂਸੀ ਜੈੱਟ ਅਤੇ ਅਮਰੀਕੀ ਐਮਕਿਊ-9 ਰੀਪਰ ਡਰੋਨ ਦੇ ਆਹਮੋ-ਸਾਹਮਣੇ ਆਉਣ ਤੋਂ ਬਾਅਦ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਰੂਸੀ ਜਹਾਜ਼ ਨੇ ਅਮਰੀਕੀ ਡਰੋਨ ਨੂੰ ਨੁਕਸਾਨ ਪਹੁੰਚਾਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕੀ ਰੀਪਰ ਡਰੋਨ ਅਤੇ ਦੋ ਰੂਸੀ ਲੜਾਕੂ ਜਹਾਜ਼ ਕਾਲੇ ਸਾਗਰ ਦੇ ਉੱਪਰ ਅੰਤਰਰਾਸ਼ਟਰੀ ਜਲ ਸੀਮਾ ’ਤੇ ਚੱਕਰ ਲਗਾ ਰਹੇ ਸਨ।

ਮੀਡੀਆ ਰਿਪੋਰਟਾਂ ਵਿੱਚ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਇੱਕ ਰੂਸੀ ਜਹਾਜ਼ ਜਾਣਬੁੱਝ ਕੇ ਇੱਕ ਅਮਰੀਕੀ ਡਰੋਨ ਦੇ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਜਹਾਜ਼ ਤੋਂ ਤੇਲ ਦਾ ਲੀਕ ਹੋਣਾ ਸ਼ੁਰੂ ਹੋ ਗਿਆ। ਇਸ ਦੌਰਾਨ ਇੱਕ ਜੈੱਟ ਨੇ ਡਰੋਨ ਨੂੰ ਨੁਕਸਾਨ ਪਹੁੰਚਾਇਆ। ਪ੍ਰੋਪੈਲਰ ਡਰੋਨ ਦੇ ਪਿਛਲੇ ਪਾਸੇ ਲਗਾਇਆ ਗਿਆ ਸੀ। ਇਸ ਤੋਂ ਬਾਅਦ ਅਮਰੀਕੀ ਫੋਰਸ ਨੇ ਡਰੋਨ ਨੂੰ ਕਾਲੇ ਸਾਗਰ ਵਿੱਚ ਉਤਾਰਨ ਦਾ ਫੈਸਲਾ ਕੀਤਾ।