Home ਤਾਜ਼ਾ ਖਬਰਾਂ ਰੂਸ ਦੇ ਮਿਜ਼ਾਈਲ ਹਮਲੇ ਵਿਚ ਯੂਕਰੇਨ ਵਿਚ ਬਚਾਅ ਕਾਰਜ ਜਾਰੀ

ਰੂਸ ਦੇ ਮਿਜ਼ਾਈਲ ਹਮਲੇ ਵਿਚ ਯੂਕਰੇਨ ਵਿਚ ਬਚਾਅ ਕਾਰਜ ਜਾਰੀ

0
ਰੂਸ ਦੇ ਮਿਜ਼ਾਈਲ ਹਮਲੇ ਵਿਚ ਯੂਕਰੇਨ ਵਿਚ ਬਚਾਅ ਕਾਰਜ ਜਾਰੀ

ਮਰਨ ਵਾਲਿਆਂ ਦੀ ਗਿਣਤੀ 30
44 ਲਾਪਤਾ ਲੋਕਾਂ ਦੇ ਬਚਣ ਦੀ ਉਮੀਦ ਨਹੀਂ
ਕੀਵ, 16 ਜਨਵਰੀ, ਹ.ਬ. : ਸ਼ਨੀਵਾਰ ਨੂੰ ਰੂਸ ਨੇ ਯੂਕਰੇਨ ਦੇ ਕਈ ਇਲਾਕਿਆਂ ’ਚ ਇਕ ਤੋਂ ਬਾਅਦ ਇਕ 33 ਮਿਜ਼ਾਈਲਾਂ ਦਾਗੀਆਂ। ਇਨ੍ਹਾਂ ’ਚੋਂ ਨੀਪਰੋ ਸ਼ਹਿਰ ’ਚ ਮਰਨ ਵਾਲਿਆਂ ਦੀ ਗਿਣਤੀ ਹੁਣ 30 ਹੋ ਗਈ ਹੈ। ਸਥਾਨਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਲਾਪਤਾ ਹੋਏ 44 ਲੋਕਾਂ ਦੇ ਬਚਣ ਦੀ ਉਮੀਦ ਨਾ ਦੇ ਬਰਾਬਰ ਹੈ। ਰੂਸ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਦੱਸਿਆ ਕਿ ਰੂਸ ਨੇ ਜਿਸ ਨੌਂ ਮੰਜ਼ਿਲਾ ਇਮਾਰਤ ’ਤੇ ਮਿਜ਼ਾਈਲ ਸੁੱਟੀ ਸੀ, ਉਸ ’ਚ ਦੋ ਬੱਚੇ ਵੀ ਅਨਾਥ ਹੋ ਗਏ ਹਨ। ਲਾਪਤਾ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹੈ।
ਐਤਵਾਰ, 15 ਦਸੰਬਰ ਦੀ ਦੇਰ ਸ਼ਾਮ ਨੂੰ, ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਨਸਕੀ ਨੇ ਇੱਕ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁਨੀਆ ਭਰ ਤੋਂ ਹਮਦਰਦੀ ਦੇ ਸੰਦੇਸ਼ ਮਿਲ ਰਹੇ ਹਨ। ਇਸ ਤੋਂ ਬਾਅਦ ਜ਼ੈਲੇਂਸਕੀ ਨੇ ਰੂਸੀ ਭਾਸ਼ਾ ਵਿੱਚ ਬੋਲਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹਮਲੇ ਦੀ ਨਿੰਦਾ ਨਾ ਕਰਨ ਲਈ ਰੂਸ ਦੇ ਲੋਕਾਂ ਨੂੰ ਕਾਇਰ ਕਿਹਾ।
ਜ਼ੈਲੇਂਸਕੀ ਨੇ ਕਿਹਾ ਕਿ ਇਕ ਦਿਨ ਇਹ ਅੱਤਵਾਦੀ ਤੁਹਾਡੇ ਨਾਲ ਵੀ ਅਜਿਹਾ ਹੀ ਕਰਨਗੇ। ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਸਕੋ ਦੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਯੂਕਰੇਨ ਦਾ ‘ਫੌਜੀ ਅਪਰੇਸ਼ਨ’ ਯੋਜਨਾ ਮੁਤਾਬਕ ਚੱਲ ਰਿਹਾ ਹੈ। ਯੂਕਰੇਨ ਦੇ ਨਿਪਰੋ ਸ਼ਹਿਰ ਵਿੱਚ ਬਚਾਅ ਕਾਰਜ ਦੇਰ ਰਾਤ ਤੱਕ ਚੱਲਿਆ। ਇਸ ਬਚਾਅ ਕਾਰਜ ਵਿੱਚ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਹਿੱਸਾ ਲਿਆ।