ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਦਿੱਤੀ ਖ਼ਤਰਨਾਕ ਚਿਤਾਵਨੀ

ਮਾਸਕੋ, 21 ਸਤੰਬਰ , ਹ.ਬ. : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਰੂਸੀ ਸੈਨਿਕਾਂ ਦੀ ਲਾਮਬੰਦੀ ਦਾ ਐਲਾਨ ਕੀਤਾ ਅਤੇ ਧਮਕੀ ਦਿੱਤੀ ਕਿ ਪੱਛਮੀ ਦੇਸ਼ਾਂ ਨੇ ਅਪਣੀ ਸਰਹੱਦ ਪਾਰ ਕਰ ਲਈ ਹੈ। ਰੂਸੀ ਰਾਸ਼ਟਰਪਤੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ’ਪੱਛਮ ਨੇ ਸਰਹੱਦ ਰੇਖਾ ਪਾਰ ਕਰ ਲਈ ਹੈ। ਪੱਛਮੀ ਦੇਸ਼ ਰੂਸ ਨੂੰ ਕਮਜ਼ੋਰ ਕਰਨ, ਵੰਡ ਅਤੇ ਤਬਾਹ ਕਰਨ ਲਈ ਕਹਿ ਰਹੇ ਹਨ। ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ ਜੋ ਸਾਡੇ ਦੇਸ਼ ਦੇ ਭਵਿੱਖ ਨੂੰ ਬਣਾਉਣ ਦਾ ਵਾਅਦਾ ਕਰਦੇ ਹਨ ਅਤੇ ਸਾਡੇ ਵਿਸ਼ੇਸ਼ ਕਾਰਜਾਂ ਦਾ ਟੀਚਾ ਅਜੇ ਵੀ ਬਦਲਿਆ ਨਹੀਂ ਹੈ ਅਤੇ ਐਲਪੀਆਰ ਪੂਰੀ ਤਰ੍ਹਾਂ ਮੁਕਤ ਹੋ ਗਿਆ ਅਤੇ ਡੀ.ਪੀ.ਆਰ. ਨੂੰ ਅੰਸ਼ਕ ਤੌਰ ’ਤੇ ਆਜ਼ਾਦ ਕਰ ਦਿੱਤਾ ਗਿਆ ਹੈ।
ਰਸ਼ੀਅਨ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ’ਚ ਮੌਜੂਦ ਸੈਨਿਕਾਂ ਨੂੰ ਅੰਸ਼ਕ ਤੌਰ ’ਤੇ ਲਾਮਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪੱਛਮੀ ਦੇਸ਼ ਸਾਡੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੇ ਹਨ, ਅਤੇ ਪੱਛਮੀ ਦੇਸ਼ਾਂ ਨੇ ਯੂਕਰੇਨ ਦੇ ਲੋਕਾਂ ਨੂੰ ਤੋਪਾਂ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਪੱਛਮੀ ਦੇਸ਼ ਰੂਸ ਨਾਲ ਪ੍ਰੌਕਸੀ ਯੁੱਧ ਛੇੜ ਰਹੇ ਹਨ। ਰੂਸੀ ਰਾਸ਼ਟਰਪਤੀ ਦਾ ਇੱਕ ਰਿਕਾਰਡ ਕੀਤਾ ਭਾਸ਼ਣ ਰੂਸੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਕੀਤਾ ਗਿਆ ਹੈ ਅਤੇ ਨਿਊਜ਼ ਏਜੰਸੀ ਦੁਆਰਾ ਉਨ੍ਹਾਂ ਦੇ ਭਾਸ਼ਣ ਦਾ ਅੰਗਰੇਜ਼ੀ ਅਨੁਵਾਦ ਕੀਤਾ ਗਿਆ ਹੈ, ਜਿਸ ਵਿੱਚ ਰੂਸੀ ਰਾਸ਼ਟਰਪਤੀ ਨੇ ਪੱਛਮੀ ਦੇਸ਼ਾਂ ਨੂੰ ਸਖ਼ਤ ਧਮਕੀ ਦਿੱਤੀ ਹੈ ਅਤੇ ਪੱਛਮੀ ਦੇਸ਼ਾਂ ’ਤੇ ਪ੍ਰੌਕਸੀ ਯੁੱਧ ਸ਼ੁਰੂ ਕਰਨ ਦਾ ਦੋਸ਼ ਲਗਾਇਆ ਹੈ।

Video Ad
Video Ad