Home ਤਾਜ਼ਾ ਖਬਰਾਂ ਰੂਸ ਨੇ ਯੂਕਰੇਨ ’ਤੇ 71 ਮਿਜ਼ਾਈਲਾਂ ਨਾਲ ਕੀਤਾ ਹਮਲਾ

ਰੂਸ ਨੇ ਯੂਕਰੇਨ ’ਤੇ 71 ਮਿਜ਼ਾਈਲਾਂ ਨਾਲ ਕੀਤਾ ਹਮਲਾ

0
ਰੂਸ ਨੇ ਯੂਕਰੇਨ ’ਤੇ 71 ਮਿਜ਼ਾਈਲਾਂ ਨਾਲ ਕੀਤਾ ਹਮਲਾ

ਕੀਵ, 11 ਫ਼ਰਵਰੀ, ਹ.ਬ. : ਰੂਸ ਨੇ ਯੂਕਰੇਨ ’ਤੇ ਇੱਕ ਵਾਰ ਮੁੜ ਤੋਂ ਜ਼ਬਰਦਸਤ ਹਮਲਾ ਕੀਤਾ ਹੈ। ਰੂਸ ਦੀ ਫੌਜ ਨੇ ਯੂਕਰੇਨ ’ਤੇ ਵੱਡੀ ਗਿਣਤੀ ਵਿਚ ਮਿਜ਼ਾਈਲਾਂ ਨਾਲ ਹਮਲਾ ਕੀਤਾ। ਜ਼ੈਲੇਂਸਕੀ ਦਾ ਪਹਿਲਾਂ ਤੋਂ ਹੀ ਤਬਾਹ ਹੋ ਚੁੱਕਿਆ ਦੇਸ਼ ਹੋਰ ਜ਼ਿਆਦਾ ਖੰਡਰ ਵਿਚ ਤਬਦੀਲ ਗਿਆ। ਸਵੇਰ ਤੋਂ ਸ਼ੁਰੂ ਹੋਏ ਰੂਸੀ ਹਮਲਿਆਂ ਵਿਚ ਪੂਰਵੀ ਅਤੇ ਦੱਖਣੀ ਯੂਕਰੇਨ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸੀ ਫੌਜ ਨੇ ਇਨ੍ਹਾਂ ਹਮਲਿਆਂ ਦੇ ਲਈ ਕਰੂਜ਼ ਮਿਜ਼ਾਈਲਾਂ ਅਤੇ ਡਰੋਨ ਦਾ ਇਸਤੇਮਾਲ ਕੀਤਾ। ਯੂਕਰੇਨ ਨੇ ਦਾਅਵਾ ਕੀਤਾ ਕਿ ਰੂਸ ਦੇ ਹਮਲੇ ਯੁੱਧ ਦੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਕਾਫੀ ਤੇਜ਼ ਹੋਏ ਹਨ। ਯੂਕਰੇਨ ਨੇ ਫੌਜ ਮੁਖੀ ਜਨਰਲ ਵਾਲੇਰੀ ਜਾਲੁਜਨੀ ਨੇ ਕਿਹਾ ਕਿ ਰੂਸੀ ਫੌਜ ਨੇ ਦੇਰ ਰਾਤ ਤੋਂ 71 ਕਰੂਜ਼ ਮਿਜ਼ਾਈਲ ਅਤੇ 35 ਐਸ-300 ਮਿਜ਼ਾਈਲਾਂ ਦਾਗੀਆਂ ਹਨ। ਇਸ ਤੋਂ ਇਲਾਵਾ ਸੱਤ ਡਰੋਨ ਹਮਲੇ ਕੀਤੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਯੂਕਰੇਨ ਦੀ ਫੌਜ ਨੇ 61 ਕਰੂਜ਼ ਮਿਜ਼ਾਈਲ ਅਤੇ ਪੰਜ ਡਰੋਨ ਤਬਾਹ ਕੀਤੇ। ਯੂਕਰੇਨ ਦੇ ਪ੍ਰਧਾਨ ਮੰਤਰੀ ਸ਼ਮੀਹਾਲ ਨੇ ਕਿਹਾ ਕਿ ਮਾਸਕੋ ਨੇ ਇੱਕ ਮਾਰ ਮੁੜ ਯੂਕਰੇਨੀ ਊਰਜਾ ਪ੍ਰਣਾਲੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ।