ਰੂਸ ਵਲੋਂ ਕੀਵ ’ਤੇ ਮਿਜ਼ਾਈਲ ਹਮਲੇ, 3 ਮੌਤਾਂ

ਕੀਵ, 24 ਨਵੰਬਰ, ਹ.ਬ. : ਰੂਸੀ ਫੌਜ ਨੇ ਇਕ ਵਾਰ ਫਿਰ ਯੂਕਰੇਨ ਦੇ ਖਿਲਾਫ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਦੀ ਫੌਜ ਨੇ ਮਿਜ਼ਾਈਲਾਂ ਨਾਲ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਤੇਜ਼ ਹਮਲੇ ਕੀਤੇ ਹਨ। ਇਸ ਹਮਲੇ ’ਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਛੇ ਜ਼ਖਮੀ ਹੋ ਗਏ। ਕੀਵ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਕਈ ਅਹਿਮ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੀਵ ਅਤੇ ਲਵੀਵ ਦੇ ਕਈ ਇਲਾਕਿਆਂ ’ਚ ਪਾਵਰ ਗੁਲਕੀਵ ’ਤੇ ਹੋਏ ਹਮਲੇ ਤੋਂ ਬਾਅਦ ਪੱਛਮੀ ਯੂਕਰੇਨ ਦੇ ਲਵੀਵ ਸ਼ਹਿਰ ਦੇ ਮੇਅਰ ਨੇ ਦੱਸਿਆ ਕਿ ਪੂਰੀ ਤਰ੍ਹਾਂ ਬਿਜਲੀ ਬੰਦ ਹੈ। ਲਵੀਵ ਵਿੱਚ ਬਿਜਲੀ ਖਰਾਬ ਹੋ ਗਈ ਹੈ। ਲੋਕਾਂ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਵੀ ਕਿਹਾ ਕਿ ਰਾਜਧਾਨੀ ਦੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਲੋਕਾਂ ਨੂੰ ਆਸਰਾ ਘਰਾਂ ਵਿੱਚ ਰਹਿਣ ਦੀ ਅਪੀਲ ਵੀ ਕੀਤੀ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਯੂਕਰੇਨ ਵਿੱਚ ਤਾਜ਼ਾ ਰੂਸੀ ਹਮਲਿਆਂ ਤੋਂ ਬਾਅਦ ਨਾਟੋ ਦੇਸ਼ਾਂ ਨੂੰ ਜਲਦੀ ਤੋਂ ਜਲਦੀ ਸਾਰੀ ਜ਼ਰੂਰੀ ਹਵਾਈ ਰੱਖਿਆ ਪ੍ਰਣਾਲੀ ਪ੍ਰਦਾਨ ਕਰਨ ਲਈ ਕਿਹਾ ਹੈ। ਕੁਲੇਬਾ ਨੇ ਟਵਿੱਟਰ ’ਤੇ ਕਿਹਾ ਕਿ ਪੁਤਿਨ ਦੀਆਂ ਫੌਜਾਂ ਨੇ ਕੀਵ ਅਤੇ ਹੋਰ ਯੂਕਰੇਨੀ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਨਵੀਂ ਮਿਜ਼ਾਈਲ ਦਹਿਸ਼ਤਗਰਦੀ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਰੂਸ ਦੇ ਨਿਸ਼ਾਨੇ ’ਤੇ ਯੂਕਰੇਨ ’ਚ ਐਟਮੀ ਪਾਵਰ ਸਟੇਸ਼ਨ ਵਾਲੇ ਸ਼ਹਿਰ ਵੀ ਹਨ। ਰੂਸ ਇਨ੍ਹਾਂ ’ਤੇ ਵੀ ਹਮਲੇ ਤੇਜ਼ ਕਰ ਰਿਹਾ ਹੈ।

Video Ad
Video Ad