ਰੂਸ : 2036 ਤੱਕ ਦੋ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਸਕਦੇ ਹਨ ਪੁਤਿਨ, ਬਣਾਇਆ ਕਾਨੂੰਨ

ਮਾਸਕੋ, 6 ਅਪ੍ਰੈਲ, ਹ.ਬ. : ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ 2036 ਤੱਕ ਰਾਸ਼ਟਰਪਤੀ ਅਹੁਦੇ ’ਤੇ ਰਹਿਣ ਦੇ ਇਰਾਦੇ ਨਾਲ ਬਣਾਏ ਗਏ ਬਿਲ ’ਤੇ ਦਸਤਖਤ ਕਰ ਦਿੱਤੇ ਹਨ। ਪੁਤਿਨ ਦਾ ਕਾਰਜਕਾਲ 2024 ਤੱਕ ਰਹਿਣ ਵਾਲਾ ਸੀ ਲੇਕਿਨ ਪਿਛਲੇ ਸਾਲ ਜਨ ਸਮਰਥਨ ਦੇ ਨਾਲ ਰੂਸ ਦੇ ਸੰਵਿਧਾਨ ਨੂੰ ਬਦਲ ਦਿੱਤਾ ਗਿਆ। ਹੁਣ ਬਿਲ ’ਤੇ ਦਸਤਖਤ ਦੇ ਨਾਲ ਇਹ ਕਾਨੂੰਨ ਬਣ ਗਿਆ ਹੈ। ਹੁਣ ਜੇਕਰ ਪੁਤਿਨ ਮੁੜ ਤੋਂ ਚੋਣ ਲੜਦੇ ਹਨ ਅਤੇ ਜਿੱਤਦੇ ਹਨ ਤਾਂ 2036 ਤੱਕ ਅਹੁਦੇ ’ਤੇ ਰਹਿ ਸਕਦੇ ਹਨ।
ਪੁਤਿਨ ਨੇ ਪਹਿਲੀ ਵਾਰ 2000 ਵਿਚ ਰਾਸ਼ਟਰਪਤੀ ਚੋਣ ਵਿਚ ਜਿੱਤ ਹਾਸਲ ਕੀਤੀ ਸੀ ਜਦ ਬੋਰਿਸ ਯੇਲਟਸਿਨ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ 2004 ਵਿਚ ਮੁੜ ਜਿੱਤੇ ਅਤੇ 2008 ਵਿਚ ਪ੍ਰਧਾਨ ਮੰਤਰੀ ਬਣ ਗਏ ਜਦ ਦਿਮਿਤਰੀ ਰਾਸ਼ਟਰਪਤੀ ਸਨ। 2012 ਵਿਚ ਪੁਤਿਨ 6 ਸਾਲ ਦੇ ਲਈ ਰਾਸ਼ਟਰਪਤੀ ਅਹੁਦੇ ’ਤੇ ਪਰਤੇ ਅਤੇ ਦਿਮਿਤਰੀ ਪ੍ਰਧਾਨ ਮੰਤਰੀ ਹੋਏ। ਉਹ ਸਾਲ 2018 ਵਿਚ ਚੌਥੇ ਕਾਰਜਕਾਲ ਦੇ ਲਈ ਪਰਤੇ ਲੇਕਿਨ ਬਗੈਰ ਸੰਵਿਧਾਨਕ ਸੋਧ ਦੇ 2024 ਵਿਚ ਪਰਤਣਾ ਮੁਸ਼ਕਲ ਸੀ।
ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਸੱਤਾ ’ਤੇ ਕਾਬਜ਼ ਰਹਿਣ ਵਾਲੇ 68 ਸਾਲਾ ਪੁਤਿਨ ਨੇ ਕਿਹਾ ਕਿ ਉਹ 2024 ਵਿਚ ਅਪਣਾ ਵਰਤਮਾਨ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਇਸ ਬਾਰੇ ਵਿਚ ਵਿਚਾਰ ਕਰਨਗੇ ਕਿ ਉਨ੍ਹਾਂ ਰਾਸ਼ਟਰਪਤੀ ਅਹੁਦੇ ਦੇ ਲਈ ਮੁੜ ਮੈਦਾਨ ਵਿਚ ਉਤਰਨਾ ਹੈ ਜਾਂ ਨਹੀਂ।
ਚੋਣਾਂ ਨੂੰ ਲੈ ਕੇ ਬਣਾਇਆ ਗਿਆ ਕਾਨੂੰਨ ਦਾ ਡਰਾਫਟ ਜੁਲਾਈ 2020 ਵਿਚ ਕੀਤੇ ਗਏ ਦੇਸ਼ ਪੱਧਰੀ ਜਨਮਤ ਸੰਗ੍ਰਹਿ ਵਿਚ ਅਪਣਾਏ ਗਏ ਸੰਵਿਧਾਨਕ ਸੋਧਾਂ ਦਾ ਅਨੁਸਰਣ ਕਰਕੇ ਬਣਾਇਆ ਗਿਆ ਸੀ।
206 ਸੰਵਿਧਾਨਕ ਸੋਧਾਂ ਵਿਚੋਂ ਇੱਕ ਤਹਿਤ ਅਹੁਦੇ ’ਤੇ ਵਿਰਾਜਮਾਨ ਦੇਸ਼ ਦਾ ਪ੍ਰਮੁੱਖ ਬਗੈਰ ਪਿਛਲੀ ਸ਼ਰਤਾਂ ਦਾ ਪਾਲਣ ਕੀਤੇ ਦੋ ਵਾਰ ਹੋਰ ਰਾਸ਼ਹਟਰਪਤੀ ਅਹੁਦਾ ਲੈ ਸਕਦੇ ਹਨ। ਉਪਰਲੇ ਸਦਨ ਵਲੋਂ ਸੋਧ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਪੁਤਿਨ ਨੂੰ 2023 ਵਿਚ ਮੁੜ ਤੋਂ ਅਪਣਾ ਰਾਸ਼ਟਰਪਤੀ ਅਹੁਦਾ ਸ਼ੁਰੂ ਕਰਨ ਅਤੇ ਫੇਰ 2036 ਤੱਕ 2 ਹੋਰ ਕਾਰਜਕਾਲ ਪਾਉਣ ਦੀ ਸਹੂਲਤ ਮਿਲ ਗਈ ਹੈ।

Video Ad
Video Ad