ਰੇਡੀਓ ਦੀ ਸਰਦਾਰੀ

ਕੁਦਰਤ ਦੀ ਰਚੀ ਹੋਈ ਇਸ ਸੁੰਦਰ ਕਾਇਨਾਤ ਵਿੱਚ ਮਨੁੱਖ ਦੇ ਨਾਲ-ਨਾਲ ਹੋਰ ਅਨੇਕਾਂ ਪ੍ਰਕਾਰ ਦੇ ਜੀਵ ਜੰਤੂਆਂ ਅਤੇ ਬਨਸਪਤੀ ਧਰਤੀ ਤੇ ਆਪਣੀ ਲੋੜਾਂ ਦੀ ਪੂਰਤੀ ਕਰਦੀ ਹੋਈ ਕੁਦਰਤੀ ਅਤੇ ਅਲੌਕਿਕ ਸ਼ਕਤੀਆਂ ਦਾ ਆਨੰਦ ਮਾਣਦੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ। ਧਰਤੀ ਤੇ ਮੌਜੂਦ ਜੀਵ ਜੰਤੂਆਂ ਵਿੱਚੋਂ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸਦਾ ਆਦਿ ਮਨੁੱਖ ਤੋਂ ਲੈਕੇ ਅਜੋਕੇ ਮਨੁੱਖ ਤੱਕ ਪੜਾਅ ਦਰ ਪੜਾਅ ਵਿਕਾਸ ਹੋਇਆ ਹੈ।ਇਸ ਸਬੰਧ ਵਿੱਚ ਚਾਰਲਸ ਡਾਰਵਿਨ ਦੇ ਦਿੱਤੇ ਹੋਏ ਸਿਧਾਂਤ ਸਰਬਾਈਬਲ ਆਫ ਦਾ ਫਿਟਿੱਸਟ ਦੇ ਨਾਲ-ਨਾਲ ਚਲ ਰਹੀਆਂ ਅਜੋਕੀਆਂ ਖੋਜਾਂ ਵੀ ਇਹ ਸਪਸ਼ਟ ਕਰ ਚੁੱਕੀਆਂ ਹਨ ਕਿ ਅਜੋਕਾ ਮਨੁੱਖ ਇੱਕ ਦਿਨ ਵਿੱਚ ਨਹੀਂ ਸਗੋਂ ਕਈ ਵਰਿਆਂ ਬਾਅਦ ਹੋਂਦ ਵਿੱਚ ਆਇਆ ਹੈ।
ਕੁਦਰਤ ਦੇ ਵਰਤਾਰਿਆਂ ਅਤੇ ਉਸ ਦੇ ਆਲੇ-ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਪਿੱਛੇ ਛਿਪੇ ਹੋਏ ਰਾਜ ਅਤੇ ਸੱਚਾਈ ਨੂੰ ਤਰਾਜੂ ਵਿੱਚ ਤੋਲਣ ਲਈ ਮਨੁੱਖ ਦੇ ਮਨ ਵਿੱਚ ਹਮੇਸ਼ਾ ਜਗਿਆਸਾ ਬਣੀ ਰਹੀ ਹੈ ਅਤੇ ਮਨੁੱਖ ਨੇ ਵੀ ਸਮੇਂ ਸਮੇਂ ਤੇ ਉਪਲਬਧ ਸਾਧਨਾਂ ਅਤੇ ਪ੍ਰਾਪਤ ਗਿਆਨ ਦੀ ਮਦਦ ਨਾਲ ਇਸ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਹੈ ਪਰ ਉਸ ਦੀ ਕੁਝ ਹੋਰ ਜਾਨਣ ਦੀ ਇੱਛਾ ਨਾ ਖ਼ਤਮ ਹੋਣ ਕਰਕੇ ਉਸਨੇ ਧਰਤੀ ਤੋਂ ਲੈਕੇ ਆਕਾਸ਼ ਤੱਕ ਆਪਣੀਆਂ ਕੀਤੀਆਂ ਖੋਜਾਂ ਰਾਹੀਂ ਧੁੰਮ ਮਚਾ ਦਿੱਤੀ ਹੈ ਜਿਸਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਪ੍ਰਕਾਰ ਦੇ ਨਤੀਜੇ ਪ੍ਰਾਪਤ ਹੋਏ ਹਨ। ਮਨੁੱਖ ਦੇ ਮਨ ਦੀ ਭੁੱਖ ਨੂੰ ਸ਼ਾਂਤ ਕਰਨ ਅਤੇ ਗਿਆਨ ਦੀ ਪਿਆਸ ਨੂੰ ਬੁਝਾਉਣ ਲਈ ਕਿਤਾਬਾਂ ਦੇ ਨਾਲ-ਨਾਲ ਕਈ ਪ੍ਰਕਾਰ ਦੇ ਸਾਧਨ ਆ ਗਏ ਹਨ ਪਰ ਸੰਚਾਰ ਦੇ ਸਾਧਨਾਂ ਵਿੱਚੋਂ ਰੇਡੀਓ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਅੱਜਕੱਲ੍ਹ ਵਿਰਲੇ ਹੀ ਘਰਾਂ ਵਿੱਚ ਦਿਖਣ ਵਾਲੇ ਰੇਡੀਓ ਪੁਰਾਣੇ ਸਮੇਂ ਵਿਚ ਸੱਥਾਂ ਅਤੇ ਪਿੰਡਾਂ ਦੀ ਸ਼ਾਨ ਹੁੰਦੇ ਸਨ। ਮਨੁੱਖ ਦੀ ਕੀਤੀ ਅਖੌਤੀ ਤਰੱਕੀ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਕੀਤੇ ਵਿਕਾਸ ਨਾਲ ਗਿਆਨ ਅਤੇ ਵਿਗਿਆਨ ਦੇ ਕਈ ਨਵੇਂ ਸੋਮੇ ਆਉਣ ਦੇ ਬਾਵਜੂਦ ਵੀ ਰੇਡੀਓ ਦੀ ਮਹੱਤਤਾ ਪਹਿਲਾਂ ਦੀ ਤਰਾਂ ਹੀ ਬਣੀ ਹੋਈ ਹੈ ।ਤਕਨਾਲੋਜੀ ਦੇ ਵਿਕਾਸ ਨਾਲ ਰੇਡਿਓ ਦਾ ਸਰੂਪ ਵੀ ਬਦਲਿਆ ਪਰ ਜਾਣਕਾਰੀ ,ਗਿਆਨ ਵਿਗਿਆਨ ਅਤੇ ਮਨੋਰੰਜਨ ਦਾ ਸੋਮਾ ਪਹਿਲਾਂ ਦੀ ਤਰਾਂ ਹੀ ਬਰਕਰਾਰ ਹੈ।ਸੂਰਜ ਦੀਆਂ ਕਿਰਨਾਂ ਤੋ ਲੈ ਕੇ ਰਾਤ ਦੇ ਹਨੇਰੇ ਤੱਕ ਲਗਾਤਾਰ ਪ੍ਰੋਗਰਾਮਾਂ ਦੀ ਲੜੀ ਜਾਰੀ ਰਹਿੰਦਾ ਹੈ।ਗੀਤ ਸੰਗੀਤ ਦੇ ਨਾਲ ਨਾਲ ,ਸੱਭਿਆਚਾਰਕ ਪ੍ਰੋਗਰਾਮ, ਮੌਸਮ ਦੀ ਜਾਣਕਾਰੀ ਅਤੇ ਗਿਆਨ ਵਿਗਿਆਨ ਦਾ ਅਹਿਮ ਸੋਮਾ ਹੈ।ਵਿਗਿਆਨ ਦੀ ਤਰੱਕੀ ਦੇ ਨਾਲ ਅਸੀ ਹੁਣ ਮੋਬਾਈਲ ਫੋਨ ਰਾਹੀ ਅਤੇ ਆਪਣੇ ਸਮਾਰਟ ਮੋਬਾਇਲ ਫੋਨ ਵਿੱਚ ਅਕਾਸ਼ਵਾਣੀ ਦੀ ਐਪ ਡਾਊਨਲੋਡ ਕਰਕੇ ਕਿਸੇ ਵੀ ਮਨਪਸੰਦ ਰੇਡੀਓ ਸਟੇਸ਼ਨ ਦਾ ਅਨੰਦ ਮਾਣ ਸਕਦੇ ਹਾਂ।ਸਾਨੂੰ ਆਪਣੇ ਨਾਲ ਨਾਲ ਆਪਣੇ ਬੱਚਿਆ ਨੂੰ ਵੀ ਰੇਡਿਓ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਹ ਵੀ ਇਸ ਗਿਆਨ ਦੇ ਸੋਮੇ ਦਾ ਅਨੰਦ ਮਾਣ ਸਕਣ।
ਨਾਮ – ਰਜਵਿੰਦਰ ਪਾਲ ਸ਼ਰਮਾ
ਪਿੰਡ – ਕਾਲਝਰਾਣੀ
ਡਾਕਖਾਨਾ – ਚੱਕ ਅਤਰ ਸਿੰਘ ਵਾਲਾ
ਜਿਲ੍ਹਾ – ਬਠਿੰਡਾ
ਮੋਬਾਈਲ – 7087367969

Video Ad
Video Ad