ਰੇਪ ਕੇਸ ਦੇ ਭਗੌੜੇ ਨੂੰ ਫੜਨ ਗਈ ਪੁਲਿਸ ਟੀਮ ’ਤੇ ਹਮਲਾ

ਤਰਨਤਾਰਨ 2 ਅਪ੍ਰੈਲ, ਹ.ਬ. : ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਪਿੰਡ ਤੁੜ ਵਿਚ ਚਾਰ ਸਾਲ ਪੁਰਾਣੇ ਰੇਪ ਕੇਸ ਦੇ ਮੁਲਜ਼ਮ ਭਗੌੜੇ ਨੂੰ ਫੜਨ ਪਹੁੰਚੀ ਤਰਨਤਾਰਨ ਪੁਲਿਸ ਦੇ ਨਾਰਕੋਟਿਕਸ ਸੈਲ ਦੀ ਟੀਮ ’ਤੇ ਮੁਲਜ਼ਮ ਦੇ ਘਰ ਵਾਲਿਆਂ ਅਤੇ ਇਲਾਕੇ ਦੇ ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਪੁਲਿਸ ਦੀ ਗ੍ਰਿਫਤ ਵਿਚ ਆਏ ਮੁਲਜ਼ਮ ਨੂੰ ਛੁਡਵਾ ਕੇ ਫਰਾਰ ਕਰਵਾ ਦਿੱਤਾ। ਇਹੀ ਨਹੀਂ ਮੁਲਜ਼ਮ ਦੀ ਇੱਕ ਰਿਸ਼ਤੇਦਾਰ ਪੁਲਿਸ ਦੀ ਗੱਡੀ ਦੇ ਅੱਗੇ ਲੇਟ ਗਈ ਤਾਕਿ ਪੁਲਿਸ ਮੁਲਜ਼ਮ ਦਾ ਪਿੱਛਾ ਨਾ ਕਰ ਸਕੇ।
ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਮੁਲਜ਼ਮ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਦੇ ਲੋਕ ਦਿਖ ਰਹੇ ਹਨ। ਡੀਐਸਪੀ ਗੋਹਿੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਭੁਪਿੰਦਰ ਸਿੰਘ ਨਿਵਾਸੀ ਤੁੜ ਦੇ ਖ਼ਿਲਾਫ਼ 2017 ਵਿਚ ਰੇਪ ਦਾਕੇਸ ਦਰਜ ਹੋਇਆ ਸੀ। ਭੁਪਿੰਦਰ ਚਾਰ ਸਲ ਤੋਂ ਫਰਾਰ ਹਨ। ਵੀਰਵਾਰ ਨੂੰ ਪਿੰਡ ਤੁੜ ਵਿਚ ਭੁਪਿੰਦਰ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ।
ਪੁਲਿਸ ਨੇ ਪਹੁੰਚ ਕੇ ਭੁਪਿੰਦਰ ਨੁੂੰ ਫੜ ਲਿਆ ਲੇਨਿ ਪਰਵਾਰਕ ਮੈਂਬਰਾਂ ਨੇ ਹਮਲਾ ਕਰਕੇ ਉਸ ਨੂੰ ਫਰਾਰ ਕਰਵਾ ਦਿੱਤੀ। ਮਹਿਲਾ ਨੇ ਕਾਂਸਟੇਬਲ ਗੁਰਸਾਹਿਬ ਸਿੰਘ ਦੀ ਵਰਦੀ ਪਾੜ ਦਿੱਤੀ। ਹੈਡ ਕਾਂਸਟੇਬਲ ਪਰਗਟ ਸਿੰਘ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਮਾਰਕੁੱਟ ਕੀਤੀ ਗਈ। ਮਾਰਕੁੱਟ ਦੌਰਾਨ ਮੋਬਾਈਲ ਖੋਹ ਲਿਆ ਗਿਆ ਅਤੇ ਪੁਲਿ ਮੁਲਾਜਮਾਂ ਦੇ ਨਾਲ ਮਾਰਕੁੱਟ ਕੀਤੀ ਞਈ।
ਮਾਰਕੁੱਟ ਦੌਰਾਨ ਔਰਤਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਦੰਦਾਂ ਨਾਲ ਵੱਢਿਆ, ਸਾਰੇ ਮੁਲਜ਼ਮ ਫਰਾਰ ਹਨ। ਇਸ ਮਾਮਲੇ ਵਿਚ ਪੁਲਿਸ ਨੇ ਭੁਪਿੰਦਰ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਕੌਰ ਬਲਜੀਤ ਸਿੰਘ, ਸੰਦੀਪ ਕੌਰ ਸੁਮਨਦੀਪ ਕੌਰ, ਮਨੂ, ਸੁਖਜੀਤ ਸਿੰਘ, ਕੁਲਵਿੰਦਰ ਕੌਰ, ਜਗੀਰ ਸਿੰਘ , ਸੰਦੀਪ ਸਿੰਘ ਅਤੇ 10 ਅਣਪਛਾਤੇ ’ਤੇ ਕੇਸ ਦਰਜ ਕਰ ਲਿਆ। ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਰੀ ਕਰ ਰਹੀ ਹੈ।

Video Ad
Video Ad