Home ਤਾਜ਼ਾ ਖਬਰਾਂ ਰੋਜ਼ਾਨਾ ਚੜ੍ਹਦੀ ਕਲਾ ਦੇ ਸੰਪਾਦਕ ਦਰਸ਼ਨ ਸਿੰਘ ਦਰਸ਼ਕ ਨੂੰ ਸਦਮਾ

ਰੋਜ਼ਾਨਾ ਚੜ੍ਹਦੀ ਕਲਾ ਦੇ ਸੰਪਾਦਕ ਦਰਸ਼ਨ ਸਿੰਘ ਦਰਸ਼ਕ ਨੂੰ ਸਦਮਾ

0

ਪਤਨੀ ਦਾ ਦੇਹਾਂਤ, ਕੱਲ੍ਹ ਰਾਜਪੁਰਾ ’ਚ ਹੋਵੇਗਾ ਅੰਤਿਮ ਸਸਕਾਰ


ਪਟਿਆਲਾ (ਰਣਦੀਪ ਸਿੰਘ) : ‘ਰੋਜ਼ਾਨਾ ਚੜ੍ਹਦੀ ਕਲਾ’ ਦੇ ਸੰਪਾਦਕ ਦਰਸ਼ਨ ਸਿੰਘ ਦਰਸ਼ਕ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਿਆ ਜਦੋਂ
ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਪਰਮਜੀਤ ਕੌਰ ਦਾ ਦੇਹਾਂਤ ਹੋ ਗਿਆ। ਉਹ ਸੀਨੇ ਵਿਚ ਦਰਦ ਹੋਣ ਦੀ ਸ਼ਿਕਾਇਤ ਤੋਂ ਬਾਅਦ ਪਿਛਲੇ
ਕੁੱਝ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਸਨ ਪਰ ਅੱਜ ਇੱਥੇ ਉਨ੍ਹਾਂ ਨੇ ਆਪਣੀ ਆਖ਼ਰੀ ਸਾਹ ਲਏ। ਜਾਣਕਾਰੀ
ਅਨੁਸਾਰ ਪਰਮਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 29 ਅਪ੍ਰੈਲ ਨੂੰ ਸਵੇਰੇ 11 ਵਜੇ ਰਾਜਪੁਰਾ ਰੋਡ ਸਥਿਤ ਸ਼ਮਸ਼ਾਨਘਾਟ
(ਵੀਰ ਜੀ ਦੀਆਂ ਮੜ੍ਹੀਆਂ) ਵਿਖੇ ਕੀਤਾ ਜਾਵੇਗਾ।


ਇਸ ਮੰਦਭਾਗੀ ਖ਼ਬਰ ਤੋਂ ਬਾਅਦ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਦਰਸ਼ਨ ਸਿੰਘ ਦਰਸ਼ਕ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਕੈਨੇਡਾ
ਤੋਂ ਅਦਾਰਾ ਹਮਦਰਦ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਸ. ਅਮਰ ਸਿੰਘ ਭੁੱਲਰ ਵੱਲੋਂ ਵੀ ਦਰਸ਼ਨ ਸਿੰਘ ਦਰਸ਼ਕ ਨਾਲ ਦੁੱਖ ਸਾਂਝਾ
ਕੀਤਾ ਗਿਆ ਹੈ।