Home ਭਾਰਤ ਰੋਮਾਂਚਕ ਮੁਕਾਬਲੇ ਵਿਚ 3 ਦੌੜਾਂ ਨਾਲ ਜਿੱਤਿਆ ਭਾਰਤ

ਰੋਮਾਂਚਕ ਮੁਕਾਬਲੇ ਵਿਚ 3 ਦੌੜਾਂ ਨਾਲ ਜਿੱਤਿਆ ਭਾਰਤ

0
ਰੋਮਾਂਚਕ ਮੁਕਾਬਲੇ ਵਿਚ 3 ਦੌੜਾਂ ਨਾਲ ਜਿੱਤਿਆ ਭਾਰਤ

ਆਖਰੀ ਓਵਰ ’ਚ 15 ਦੌੜਾਂ ਨਹੀਂ ਬਣਾ ਸਕੀ ਵੈਸਟ ਇੰਡੀਜ਼
ਲਗਾਤਾਰ ਸੱਤਵਾਂ ਮੈਚ ਹਾਰੀ ਵੈਸਟ ਇੰਡੀਜ਼
ਪੋਰਟ ਆਫ ਸਪੇਨ, 23 ਜੁਲਾਈ, ਹ.ਬ. : ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ’ਚ ਵੈਸਟਇੰਡੀਜ਼ ਨੂੰ 3 ਦੌੜਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕਪਤਾਨ ਸ਼ਿਖਰ ਧਵਨ (97), ਸ਼ੁਭਮਨ ਗਿੱਲ (64) ਅਤੇ ਸ਼੍ਰੇਅਸ ਅਈਅਰ (54) ਦੇ ਅਰਧ ਸੈਂਕੜਿਆਂ ਦੇ ਦਮ ’ਤੇ 50 ਓਵਰਾਂ ’ਚ 7 ਵਿਕਟਾਂ ਦੇ ਨੁਕਸਾਨ ’ਤੇ 308 ਦੌੜਾਂ ਬਣਾਈਆਂ।
ਜਵਾਬ ’ਚ ਵੈਸਟ ਇੰਡੀਜ਼ ਦੀ ਟੀਮ 50 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ 305 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਲਈ ਕਾਇਲ ਮੇਅਰਸ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ। ਬ੍ਰੈਂਡਨ ਕਿੰਗ ਨੇ 54 ਦੌੜਾਂ ਬਣਾਈਆਂ।
ਭਾਰਤ ਲਈ ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ ਅਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਲਈਆਂ। ਵੈਸਟਇੰਡੀਜ਼ ਨੂੰ ਜਿੱਤ ਲਈ ਆਖਰੀ ਓਵਰ ਵਿੱਚ 15 ਦੌੜਾਂ ਬਣਾਉਣੀਆਂ ਸਨ, ਪਰ ਉਹ 11 ਦੌੜਾਂ ਹੀ ਬਣਾ ਸਕੀ। ਰੋਮਾਰੀਓ ਸ਼ੈਫਰਡ (39) ਅਤੇ ਅਕੀਲ ਹੁਸੈਨ (33) ਨੇ ਅਜੇਤੂ ਸਾਂਝੇਦਾਰੀ ਨਾਲ ਵਿੰਡੀਜ਼ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੁਹੰਮਦ ਸਿਰਾਜ ਨੇ ਅਜਿਹਾ ਨਹੀਂ ਹੋਣ ਦਿੱਤਾ।