ਲਖਬੀਰ ਲੰਡਾ ਦਾ ਕਰੀਬੀ ਸਤਨਾਮ ਹਨੀ ਗ੍ਰਿਫਤਾਰ

ਅੰਮ੍ਰਿਤਸਰ, 23 ਸਤੰਬਰ, ਹ.ਬ. : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਨੇ ਕੈਨੇਡਾ ਬੈਠੇ ਲਖਬੀਰ ਲੰਡਾ ਦੇ ਕਰੀਬੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਲਖਬੀਰ ਲੰਡਾ ਦਾ ਖ਼ਾਸ ਆਦਮੀ ਹੈ। ਪੁਲਿਸ ਨੂੰ ਉਸ ਦੇ ਤਾਰ ਅੰਮ੍ਰਿਤਸਰ ਵਿਚ ਮਿਲੇ ਆਰਡੀਐਕਸ ਮਾਮਲੇ ਨਾਲ ਜੁੜੇ ਹੋਣ ਦਾ ਸ਼ੱਕ ਹੈ। ਨੌਜਵਾਨ ਦਾ ਨਾਂ ਸਤਨਾਮ ਸਿੰਘ ਹਨੀ ਹੈ।
ਦੱਸਿਆ ਜਾ ਰਿਹਾ ਕਿ ਸਤਨਾਮ ਅੱਤਵਾਦੀ ਲੰਡਾ ਦੇ ਲਈ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਸੀ। ਬਾਰਡਰ ਦੇ ਰਸਤੇ ਆਰਡੀਐਕਸ ਮੰਗਵਾਉਣ ਅਤੇ ਹੋਰ ਸਾਥੀਆਂ ਤੱਕ ਪਹੁੰਚਾਉਣ ਵਿਚ ਇਸ ਦਾ ਅਹਿਮ ਯੋਗਦਾਨ ਰਿਹਾ ਹੈ। ਫਿਲਹਾਲ ਪੁਲਿਸ ਅਧਿਕਾਰੀ ਹਨੀ ਦੀ ਗ੍ਰਿਫਤਾਰੀ ਕਿੱਥੋਂ ਹੋਈ ਇਸ ਬਾਰੇ ਵਿਚ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ ਲੇਕਿਨ ਜਲਦ ਹੀ ਡੀਜੀਪੀ ਇਸ ਮਾਮਲੇ ਵਿਚ ਅਪਣਾ ਬਿਆਨ ਜਾਰੀ ਕਰ ਸਕਦੇ ਹਨ।
ਗੌਰਤਲਬ ਹੈ ਕਿ ਅਗਸਤ ਮਹੀਨੇ ਵਿਚ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿਚ ਰਹਿਣ ਵਾਲੇ ਸੀਆਈਏ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਥੱਲੇ ਬੰਬ ਮਿਲਿਆ ਸੀ। ਪੁਲਿਸ ਨੇ ਮਾਮਲੇ ਵਿਚ ਅਜੇ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ। ਜਾਂਚ ਵਿਚ ਸਪਸ਼ਟ ਹੋਇਆ ਕਿ ਇਸ ਘਟਨਾ ਨੂੰ ਕੈਨੇਡਾ ਬੈਠੇ ਅੱਤਵਾਦੀ ਲੰਡਾ ਨੇ ਅੰਜਾਮ ਦਿੱਤਾ ਸੀ। ਲੰਡਾ ਦਾ ਨਾਂ ਮੋਹਾਲੀ ਪੰਜਾਬ ਪੁਲਿਸ ਦੀ ਖੁਫੀਆ ਬਰਾਂਚ ਵਿਚ ਹੋਏ ਆਰਪੀਜੀ ਬਲਾਸਟ ਨਾਲ ਵੀ ਜੁੜਿਆ ਹੈ।

Video Ad
Video Ad