Home ਤਾਜ਼ਾ ਖਬਰਾਂ ਲਾਰੈਂਸ ਗਿਰੋਹ ਦੇ ਬਾਊਂਸਰ ਸੋਨੂੰ ਰੁੜਕਾ ਦੀ ਗੋਲੀ ਮਾਰ ਕੇ ਹੱਤਿਆ

ਲਾਰੈਂਸ ਗਿਰੋਹ ਦੇ ਬਾਊਂਸਰ ਸੋਨੂੰ ਰੁੜਕਾ ਦੀ ਗੋਲੀ ਮਾਰ ਕੇ ਹੱਤਿਆ

0
ਲਾਰੈਂਸ ਗਿਰੋਹ ਦੇ ਬਾਊਂਸਰ ਸੋਨੂੰ ਰੁੜਕਾ ਦੀ ਗੋਲੀ ਮਾਰ ਕੇ ਹੱਤਿਆ

ਜਲੰਧਰ, 29 ਨਵੰਬਰ, ਹ.ਬ. : ਸੂਰਿਆ ਐਨਕਲੇਵ ਦੇ ਨਾਲ ਲੱਗਦੇ ਸਤਨਾਮ ਨਗਰ ਵਿੱਚ ਸੋਮਵਾਰ ਰਾਤ 8:40 ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਯੂਨਾਈਟਿਡ ਡਰਾਈਵਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਨੇ ਬਾਊਂਸਰ ਰਵਿੰਦਰ ਕੁਮਾਰ ਉਰਫ਼ ਸੋਨੂੰ ਰੁੜਕਾ ਦਾ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਗੁੱਸੇ ’ਚ ਆ ਕੇ ਗੁਰਮੀਤ ਨੇ ਚਚੇਰੇ ਭਰਾ ਬਲਜਿੰਦਰ ਸਿੰਘ ਔਲਖ ’ਤੇ ਵੀ ਗੋਲੀ ਚਲਾ ਦਿੱਤੀ, ਜੋ ਉਸ ਦੀ ਮਾਂ ਕੁਲਜੀਤ ਕੌਰ ਦੇ ਪੱਟ ’ਚ ਲੱਗੀ। ਗੁਰਮੀਤ ਨੇ ਬਲਜਿੰਦਰ ’ਤੇ ਤੀਜੀ ਗੋਲੀ ਚਲਾਈ। ਪਰ ਉਹ ਵਾਲ-ਵਾਲ ਬਚ ਗਿਆ। ਝਗੜੇ ਦੌਰਾਨ ਦੋਵਾਂ ਨੂੰ ਸੱਟਾਂ ਵੀ ਲੱਗੀਆਂ। ਗੁਰਮੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੋਨੂੰ ਰੁੜਕਾ ਦੇ ਤਾਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ। ਪੁਲਿਸ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਕਤਲ ਦਾ ਕਾਰਨ ਕਾਰ ਅਤੇ ਬਾਈਕ ਵਿਚਾਲੇ ਹੋਈ ਟੱਕਰ ਦੱਸਿਆ ਗਿਆ ਹੈ।