Home ਤਾਜ਼ਾ ਖਬਰਾਂ ਲਾਰੈਂਸ ਦਾ ਖ਼ਾਸ ਗੈਂਗਸਟਰ ਹਰੀਸ਼ ਕਾਕਾ ਸਾਥੀ ਸਣੇ ਕਾਬੂ

ਲਾਰੈਂਸ ਦਾ ਖ਼ਾਸ ਗੈਂਗਸਟਰ ਹਰੀਸ਼ ਕਾਕਾ ਸਾਥੀ ਸਣੇ ਕਾਬੂ

0
ਲਾਰੈਂਸ ਦਾ ਖ਼ਾਸ ਗੈਂਗਸਟਰ ਹਰੀਸ਼ ਕਾਕਾ ਸਾਥੀ ਸਣੇ ਕਾਬੂ

ਲੁਧਿਆਣਾ, 30 ਜਨਵਰੀ, ਹ.ਬ. : ਖੂੰਖਾਰ ਗੈਂਗਸਟਰ ਹਰੀਸ਼ ਕਾਕਾ ਨੇਪਾਲੀ ਅਤੇ ਉਸ ਦੇ ਸਾਥੀ ਜਗਦੀਪ ਨੂੰ ਮੋਹਾਲੀ ਦੇ ਖਰੜ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਬਦਮਾਸ਼ਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਹੋਏ ਹਨ।ਗੁਪਤ ਸੂਚਨਾ ਦੇ ਆਧਾਰ ’ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਬਦਮਾਸ਼ ਲਾਰੈਂਸ ਦੇ ਖਾਸ ਹਨ। ਬਦਮਾਸ਼ਾਂ ਕੋਲੋਂ 6 ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਹੋਏ ਹਨ। ਖਰੜ-ਮੁਹਾਲੀ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।
ਲੁੱਟ-ਖੋਹ ਅਤੇ ਕਤਲ ਦੀਆਂ ਵਾਰਦਾਤਾਂ ’ਚ ਭਗੌੜੇ ਬਦਮਾਸ਼ਾਂ ਨੂੰ ਬੀਤੀ ਰਾਤ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕਰ ਲਿਆ। ਹਰੀਸ਼ ਕਾਕਾ ਨੇਪਾਲੀ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ।