
ਬਠਿੰਡਾ, 16 ਮਾਰਚ, ਹ.ਬ. : ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੇਖਣ ਤੋਂ ਬਾਅਦ ਦਿੱਲੀ ਦੀਆਂ ਦੋ ਨਾਬਾਲਗ ਕੁੜੀਆਂ ਨੂੰ ਇੰਨਾ ਕਰੇਜ਼ ਚੜਿ੍ਹਆ ਕਿ ਉਨ੍ਹਾਂ ਨੇ ਲਾਰੈਂਸ ਨੂੰ ਮਿਲਣ ਦਾ ਮਨ ਬਣਾ ਲਿਆ। ਆਪਣੇ ਰਿਸ਼ਤੇਦਾਰਾਂ ਨੂੰ ਅੰਮ੍ਰਿਤਸਰ ਜਾਣ ਲਈ ਕਹਿ ਕੇ ਦੋਵੇਂ ਲੜਕੀਆਂ ਦਿੱਲੀ ਦੀ ਸ਼ਕੂਰ ਬਸਤੀ ਤੋਂ ਫਾਜ਼ਿਲਕਾ ਜਾਣ ਵਾਲੀ ਰੇਲ ਗੱਡੀ ਵਿੱਚ ਸਵਾਰ ਹੋ ਕੇ ਬਠਿੰਡਾ ਰੇਲਵੇ ਸਟੇਸ਼ਨ ’ਤੇ ਉਤਰ ਗਈਆਂ। ਇਸ ਤੋਂ ਬਾਅਦ ਦੋਵੇਂ ਲੜਕੀਆਂ ਆਟੋ ਰਾਹੀਂ ਕੇਂਦਰੀ ਜੇਲ੍ਹ ਪਹੁੰਚੀਆਂ। ਉਥੇ ਜੇਲ ਪ੍ਰਸ਼ਾਸਨ ਨੇ ਦੋਹਾਂ ਨੂੰ ਹਿਰਾਸਤ ’ਚ ਲੈ ਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਦੋਵਾਂ ਲੜਕੀਆਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਪੁਲਿਸ ਨੇ ਉਸ ਦੇ ਮੋਬਾਈਲ ਦੀ ਤਲਾਸ਼ੀ ਦੇ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਦਿੱਲੀ ਦੀਆਂ ਰਹਿਣ ਵਾਲੀਆਂ ਦੋ ਨਾਬਾਲਗ ਕੁੜੀਆਂ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸੁਣਿਆ, ਜੋ ਉਸ ਨੇ ਜੇਲ੍ਹ ਵਿੱਚ ਬੰਦ ਹੋਣ ਦੌਰਾਨ ਇੱਕ ਟੀਵੀ ਚੈਨਲ ਨੂੰ ਦਿੱਤਾ ਸੀ। ਜਦੋਂ ਲੜਕੀਆਂ ਨੇ ਸੋਸ਼ਲ ਮੀਡੀਆ ’ਤੇ ਬਿਸ਼ਨੋਈ ਦੀ ਇੰਟਰਵਿਊ ਦੇਖੀ ਤਾਂ ਅਗਲੇ ਦਿਨ ਬੁੱਧਵਾਰ ਨੂੰ ਉਹ ਦਿੱਲੀ ਦੀ ਸ਼ਕੂਰ ਬਸਤੀ ਤੋਂ ਫਾਜ਼ਿਲਕਾ ਜਾਣ ਲਈ ਟਰੇਨ ’ਚ ਸਵਾਰ ਹੋ ਗਈਆਂ। ਦੋਵੇਂ ਬਠਿੰਡਾ ਰੇਲਵੇ ਸਟੇਸ਼ਨ ’ਤੇ ਉਤਰੀ ਅਤੇ ਦੁਪਹਿਰ 1 ਵਜੇ ਆਟੋ ਰਾਹੀਂ ਕੇਂਦਰੀ ਜੇਲ੍ਹ ਪੁੱਜੀਆਂ।
ਲੜਕੀਆਂ ਕੇਂਦਰੀ ਜੇਲ੍ਹ ਦੇ ਮੁੱਖ ਗੇਟ ’ਤੇ ਪਹੁੰਚੀਆਂ ਅਤੇ ਫਿਰ ਸੈਲਫੀ ਲੈਣ ਲੱਗ ਪਈਆਂ। ਇਸੇ ਦੌਰਾਨ ਜੇਲ੍ਹ ਦੇ ਗੇਟ ’ਤੇ ਤਾਇਨਾਤ ਪੁਲਸ ਸੁਰੱਖਿਆ ਮੁਲਾਜ਼ਮਾਂ ਨੇ ਦੋਵਾਂ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਜੇਲ੍ਹ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ