Home ਤਾਜ਼ਾ ਖਬਰਾਂ ਲਿਬਨਾਨ ਵਿਚ ਬੰਦੂਕਧਾਰੀ ਨੇ ਬੈਂਕ ਕਰਮਚਾਰੀਆਂ ਨੁੂੰ ਬੰਧਕ ਬਣਾਇਆ

ਲਿਬਨਾਨ ਵਿਚ ਬੰਦੂਕਧਾਰੀ ਨੇ ਬੈਂਕ ਕਰਮਚਾਰੀਆਂ ਨੁੂੰ ਬੰਧਕ ਬਣਾਇਆ

0
ਲਿਬਨਾਨ ਵਿਚ ਬੰਦੂਕਧਾਰੀ ਨੇ ਬੈਂਕ ਕਰਮਚਾਰੀਆਂ ਨੁੂੰ ਬੰਧਕ ਬਣਾਇਆ

ਬੇਰੂਤ, 12 ਅਗਸਤ, ਹ.ਬ. : ਲਿਬਨਾਨ ਦੇ ਬੇਰੂਤ ਵਿੱਚ ਵੀਰਵਾਰ ਨੂੰ ਇੱਕ ਬੰਦੂਕਧਾਰੀ ਨੇ ਇੱਕ ਬੈਂਕ ਵਿੱਚ ਦਾਖਲ ਹੋ ਕੇ ਕਰਮਚਾਰੀਆਂ ਅਤੇ ਗਾਹਕਾਂ ਨੂੰ ਬੰਧਕ ਬਣਾ ਲਿਆ। ਉਸ ਦੀ ਮੰਗ ਹੈ ਕਿ ਬੈਂਕ ਵਿੱਚ ਫਸੇ ਉਸ ਦੇ ਜਮ੍ਹਾਂ ਹੋਏ ਪੈਸੇ ਉਸ ਨੂੰ ਦਿੱਤੇ ਜਾਣ ਨਹੀਂ ਤਾਂ ਉਹ ਖ਼ੁਦ ਨੂੰ ਅੱਗ ਲਗਾ ਲਵੇਗਾ। ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਵਿਅਕਤੀ, ਜਿਸ ਦੀ ਪਛਾਣ 42 ਸਾਲਾ ਬਾਸਮ ਅਲ-ਸ਼ੇਖ ਹੁਸੈਨ ਵਜੋਂ ਹੋਈ ਹੈ, ਨੇ ਕਥਿਤ ਤੌਰ ’ਤੇ ਬੇਰੂਤ ਦੇ ਹਮਰਾ ਜ਼ਿਲੇ ਵਿਚ ਫੈਡਰਲ ਬੈਂਕ ਵਿਚ ਤੋੜ-ਭੰਨ ਕੀਤੀ। ਉਸ ਕੋਲ ਪੈਟਰੋਲ ਦਾ ਡੱਬਾ ਹੈ ਅਤੇ ਛੇ-ਸੱਤ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਹੈ। ਬੈਕ ਇੰਪਲਾਈਜ਼ ਸਿੰਡੀਕੇਟ ਦੇ ਮੁਖੀ ਜਾਰਜ ਅਲ ਹਜ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸੱਤ ਤੋਂ ਅੱਠ ਕਰਮਚਾਰੀਆਂ ਦੇ ਨਾਲ-ਨਾਲ ਦੋ ਗਾਹਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਲਿਬਨਾਨ 2019 ਦੇ ਅਖੀਰ ਤੋਂ ਨਕਦੀ ਦੀ ਤੰਗੀ ਦਾ ਸ਼ਿਕਾਰ ਹੈ ਅਤੇ ਬੈਂਕਾਂ ਤੋਂ ਵਿਦੇਸ਼ੀ ਮੁਦਰਾ ਕਢਵਾਉਣ ’ਤੇ ਸਖਤ ਪਾਬੰਦੀਆਂ ਲਾਗੂ ਹਨ।